ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੇ ਹਿਮਾਚਲ ਪ੍ਰਦੇਸ਼ ‘ਚ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।ਐਤਵਾਰ ਨੂੰ ਜੇਪੀ ਨੱਡਾ ਨੇ ਬਿਲਾਸਪੁਰ ‘ਚ ਰੋਡ ਸ਼ੋਅ ਕੀਤਾ ਅਤੇ ਇਸ ਦੌਰਾਨ ਕਾਂਗਰਸ ‘ਤੇ ਜਮ ਕੇ ਨਿਸ਼ਾਨਾ ਸਾਧਿਆ।
ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਜਾਂ ਤਾਂ ਖੇਤਰੀ ਹੋ ਗਈਆਂ ਜਾਂ ਫਿਰ ਪਰਿਵਾਰਾਂ ਦੀਆਂ ਪਾਰਟੀਆਂ।’ਇੰਡੀਅਨ ਨੈਸ਼ਨਲ ਕਾਂਗਰਸ’ ਨਾ ਇੰਡੀਅਨ ਹੈ, ਨਾ ਨੈਸ਼ਨਲ ਹੈ, ਨਾ ਕਾਂਗਰਸ ਹੈ।ਇਹ ਭਰਾ-ਭੈਣ ਦੀ ਪਾਰਟੀ ਬਣ ਗਈ ਹੈ, ਬਾਕੀ ਛੁੱਟੀ।
ਜੇਪੀ ਨੱਡਾ ਨੇ ਕਿਹਾ, ” ਜਦੋਂ ਵੀ ਕੇਂਦਰ ‘ਚ ਬੀਜੇਪੀ ਦੀ ਸਰਕਾਰ ਰਹੀ, ਤਾਂ ਹਿਮਾਚਲ ਦੀ ਮੇਨਸਟ੍ਰੀਮਿੰਗ ਹੋਈਹੈ ਅਤੇ ਹਿਮਾਚਲ ਮੁੱਖ ਧਾਰਾ ‘ਚ ਵਿਕਾਸ ‘ਚ ਅੱਗੇ ਵਧਿਆ ਹੈ।ਜਦੋਂ ਬੇਕਿਸਮਤੀ ਨਾਲ ਕੇਂਦਰ ‘ਚ ਕਾਂਗਰਸ ਦੀ ਸਰਕਾਰ ਰਹੀ ਤਾਂ ਹਿਮਾਚਲ ਦੇ ਹਿੱਤਾਂ ਦਾ ਪਤਨ ਹੋਇਆ ਹੈ।
ਜੇਪੀ ਨੱਡਾ ਨੇ ਐਤਵਾਰ ਨੂੰ ਕਿਹਾ ਕਿ ਪਾਰਟੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਅਹੁਦੇ ਤੋਂ ਨਹੀਂ ਹਟਾਏਗੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਉਨਾਂ੍ਹ ਦੀ ਅਗਵਾਈ ‘ਚ ਲੜੇਗੀ।ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਸੀ ਕਿ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਸੂਬੇ ਦੇ ਮੁੱਖ ਮੰਤਰੀ ਦੇ ਰੂਪ ‘ਚ ਜੈਰਾਮ ਠਾਕੁਰ ਦੀ ਥਾਂ ਲੈਣਗੇ।