ਮਸਜਿਦ ਵਿਚ ਅਜ਼ਾਨ ਹੋਵੇ ਜਾਂ ਮੰਦਰ ਦੀ ਆਰਤੀ, ਲਾਊਡਸਪੀਕਰ ਇਸ ਨੂੰ ਦੂਰ ਤੱਕ ਲੈ ਜਾਂਦਾ ਹੈ। ਪਰ ਹੁਣ ਯੂਪੀ ਦੇ ਵੱਖ-ਵੱਖ ਸ਼ਹਿਰਾਂ ਦੀਆਂ ਸੜਕਾਂ ਅਤੇ ਚੌਕਾਂ ‘ਤੇ ਲੱਗੇ ਲਾਊਡ ਸਪੀਕਰਾਂ ਦੀ ਆਵਾਜ਼ ਨੂੰ ਘੱਟ ਕਰਕੇ ਇਨ੍ਹਾਂ ਨੂੰ ਹੇਠਾਂ ਉਤਾਰਨ ਦਾ ਕੰਮ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ। ਯੂਪੀ ਵਿੱਚ ਲਾਊਡਸਪੀਕਰ ਮੁਹਿੰਮ ਦੇ ਹਿੱਸੇ ਵਜੋਂ ਕੱਲ ਸ਼ਾਮ 4 ਵਜੇ ਤੱਕ ਪ੍ਰਸ਼ਾਸਨ ਨੇ ਧਾਰਮਿਕ ਸਥਾਨਾਂ ਤੋਂ 10,923 ਲਾਊਡਸਪੀਕਰ ਹਟਾਏ ਜਦਕਿ 35,221 ਲਾਊਡਸਪੀਕਰਾਂ ਦੀ ਆਵਾਜ਼ ਘਟਾਈ ਗਈ।
ਸੀਐੱਮ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ ਅਨੁਸਾਰ ਲਾਉਡਸਪੀਕਰ ਉਤਾਰਨ ਦੀ ਕਾਰਵਾਈ ਮਸਜਿਦ ਅਤੇ ਮੰਦਿਰ ਦੋਵਾਂ ਹੀ ਥਾਵਾਂ ‘ਤੇ ਕੀਤੀ ਜਾ ਰਹੀ ਹੈ।
ਉਤਰ ਪ੍ਰਦੇਸ਼ ਦੇ ਵਾਰਾਣਸੀ ‘ਚ ਕਰੀਬ 1500 ਮੰਦਿਰ ਹਨ ਅਤੇ ਸੀਐੱਮ ਯੋਗੀ ਦੇ ਆਦੇਸ਼ ਤੋਂ ਬਾਅਦ ਕਾਸ਼ੀ ਦੇ ਵੱਖ-ਵੱਖ ਮੰਦਿਰਾਂ ਤੋਂ ਲਾਊਡਸਪੀਕਰ ਹਟਾਏ ਜਾਣ ਲੱਗੇ ਹਨ।ਕਾਸ਼ੀ ਤੋਂ ਬਾਅਦ ਗੋਰਖਪੁਰ ਦੇ ਗੋਰਖਨਾਥ ਮੰਦਿਰ ਜਿੱਥੇ ਮਹੰਤ ਖੁਦ ਸੀਐੱਮ ਯੋਗੀ ਆਦਿੱਤਿਆਨਾਥ ਹਨ ਇੱਥੇ ਲੱਗੇ ਲਾਉਡਸਪੀਕਰਾਂ ਦੀ ਗਿਣਤੀ ਨੂੰ ਨਾ ਸਿਰਫ ਘੱਟ ਕਰ ਦਿੱਤਾ ਗਿਆ ਹੈ ਸਗੋਂ ਉਨ੍ਹਾਂ ਦੀ ਦਿਸ਼ਾ ਵੀ ਸੜਕ ਤੋਂ ਮੋੜ ਕੇ ਮੰਦਿਰ ਵੱਲ ਕਰ ਦਿੱਤੀ ਗਈ ਹੈ।