ਮੀਂਹ ‘ਚ ਛੱਲੀ ‘ਤੇ ਨਮਕ ਲਗਾਉਣਾ
ਖੀਰਾ-ਕੱਕੜੀ, ਪਿਆਜ਼-ਟਮਾਟਰ ਦਾ ਸਲਾਦ ‘ਤੇ ਵੀ ਨਮਕ
ਸਬਜ਼ੀ ਜਾਂ ਦਾਲ ‘ਚ ਨਮਕ ਥੋੜ੍ਹਾ ਜਾਂ ਘੱਟ, ਉੱਤੋਂ ਦੀ ਨਮਕ ਪਾਉਣਾ…
ਸਿਚੁਏਸ਼ਨ ਭਾਵੇਂ ਹੋ ਵੀ ਹੋਵੇ, ਨਮਕ ਦੀ ਲੋੜ ਸਭ ਨੂੰ ਹੁੰਦੀ ਹੈ।ਪਰ ਨਮਕ ਜ਼ਰਾ ਵੀ ਘੱਟ ਹੋਵੇ ਤਾਂ ਸਵਾਦ ਵਿਗਾੜ ਦਿੰਦਾ ਹੈ ਅਤੇ ਥੋੜ੍ਹਾ ਜਾਂ ਜਿਆਦਾ ਹੋ ਜਾਵੇ ਤਾਂ ਸਿਹਤ।
ਜ਼ਿੰਦਗੀ ‘ਚ ਨਮਕ ਘੱਟ ਨਹੀਂ ਹੋਣਾ ਚਾਹੀਦਾ, ਖਾਣੇ ਦੀ ਪਲੇਟ ‘ਚ ਘੱਟ ਹੀ ਰਹੇ ਤਾਂ ਚੰਗਾ…
11 ਜੁਲਾਈ ਨੂੰ ਇੱਕ ਨਵੀਂ ਰਿਸਰਚ ਯੂਰੋਪੀਅਨ ਹਾਰਟ ਜਨਰਲ ‘ਚ ਪਾਇਆ ਗਿਆ ਹੈ ਜੋ ਲੋਕ ਆਪਣੇ ਖਾਣੇ ‘ਚ ਰੈਗੁਲਰ ਉੱਪਰੋਂ ਨਮਕ ਮਿਲਾਉਂਦੇ ਹਨ, ਉਨ੍ਹਾਂ ਲੋਕਾਂ ‘ਚ ਸਮੇਂ ਤੋਂ ਪਹਿਲਾਂ ਮੌਤ ਦਾ ਖ਼ਤਰਾ ਆਮ ਲੋਕਾਂ ਦੇ ਮੁਕਾਬਲੇ 28 ਫੀਸਦੀ ਜਿਆਦਾ ਹੁੰਦਾ ਹੈ।ਇਹ ਰਿਸਰਚ 5 ਲੱਖ ਲੋਕਾਂ ‘ਤੇ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਸਭ ਤੋਂ ਜਿਆਦਾ ਨਮਕ ਭਾਰਤੀ ਖਾਂਧੇ ਹਨ।ਨਮਕ ‘ਚ ਸੋਡੀਅਮ ਅਤੇ ਪੋਟਾਸ਼ੀਅਮ ਦੋਵੇਂ ਹੁੰਦੇ ਹਨ।ਸੋਡੀਅਮ ਇਨਸਾਨ ਦੇ ਸਰੀਰ ‘ਚ ਪਾਣੀ ਦਾ ਸਹੀ ਲੈਵਲ ਬਣਾਉਣ ਤੋਂ ਲੈ ਕੇ ਆਕਸੀਜਨ ਅਤੇ ਦੂਜੇ ਪੋਸ਼ਕ ਤੱਤ ਸਾਰੇ ਆਰਗਨ ਤੱਕ ਪਹੁੰਚਾਉਣ ‘ਚ ਮੱਦਦ ਕਰਦਾ ਹੈ।ਇਸਦੀ ਵਜ੍ਹਾ ਕਾਰਨ ਸਾਡੀ ਨਰਵ (ਤੰਤਰਿਕਾ) ‘ਚ ਐਨਰਜ਼ੀ ਆਉਂਦੀ ਹੈ।
ਆਮ ਤੌਰ ‘ਤੇ ਸਾਨੂੰ ਦਿਨ ‘ਚ ਸਿਰਫ਼ 5 ਗ੍ਰਾਮ ਨਮਕ ਖਾਣਾ ਚਾਹੀਦਾ।ਤੁਹਾਡੇ ਖਾਣੇ ‘ਚ ਇੱਕ ਛੋਟਾ ਚਮਚ ਹੀ ਨਮਕ ਦਾ ਹੋਣਾ ਚਾਹੀਦਾ।ਇਹ ਵੀ ਯਾਦ ਰੱਖੋ ਕਿ ਇੱਕ ਦਿਨ ‘ਚ ਤੁਹਾਨੂੰ 2.3 ਗ੍ਰਾਮ ਹੀ ਸੋਡੀਅਮ ਲੈਣਾ ਚਾਹੀਦਾ, ਜੋ ਕਿ ਤੁਹਾਨੂੰ 5 ਗ੍ਰਾਮ ਨਮਕ ‘ਚ ਮਿਲ ਜਾਂਦਾ ਹੈ।
ਕੁਝ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਖਾਣੇ ਦੇ ਉਪਰੋਂ ਐਕਸਟਰਾ ਨਮਕ ਛਿੜਕ ਕੇ ਖਾਂਦੇ ਹਨ।ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹਾ ਕਰਨਾ ਠੀਕ ਜਾਂ ਨਹੀਂ…
ਖਾਣੇ ਦੇ ਉਪਰੋਂ ਜਿਆਦਾ ਨਮਕ ਖਾਣਾ ਖ਼ਤਰਨਾਕ ਹੈ।
ਇਸ ਕਾਰਨ ਹਾਰਟ ਅਤੇ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਉਪਰੋਂ ਨਮਕ ਛਿੜਕੇ ਖਾਣ ਦੀ ਲਤ ਲੱਗ ਜਾਂਦੀ ਹੈ।ਜਿਵੇਂ ਕੋਈ ਨਸ਼ਾ ਹੋਵੇ।ਕੁਝ ਸਮੇਂ ਬਾਅਦ ਤੁਸੀਂ ਉਪਰੋਂ ਨਮਕ ਪਾਏ ਬਗੈਰ ਖਾਣਾ ਨਹੀਂ ਖਾ ਪਾਉਂਦੇ।
ਜਿਆਦ ਨਮਕ ਖਾਣ ਨਾਲ ਇਹ 6 ਮੁਸ਼ਕਿਲਾਂ ਹੋ ਸਕਦੀਆਂ ਹਨ..
ਹਾਈ ਬਲੱਡ ਪ੍ਰੈਸ਼ਰ
ਦਿਲ ਦੀਆਂ ਬਿਮਾਰੀਆਂ
ਲਕਵਾ
ਹੱਡੀਆਂ ਕਮਜ਼ੋਰ
ਵਾਲਾਂ ਦਾ ਝੜਨਾ
ਕਿਡਨੀ ‘ਚ ਸੋਜ਼
ਇਨ੍ਹਾਂ ਲੱਛਣਾਂ ਤੋਂ ਪਤਾ ਕਰ ਸਕਦੇ ਹੋ ਕਿ ਤੁਸੀਂ ਜਿਆਦਾ ਨਮਕ ਖਾਂਦੇ ਹੋ
ਪੇਟ, ਚਿਹਰੇ, ਹੱਥ, ਪੈਰ ਅਤੇ ਸਰੀਰ ਦੇ ਬਾਕੀ ਅੰਗਾਂ ‘ਚ ਸੋਜ਼ ਆ ਸਕਦੀ ਹੈ
ਹਾਈ ਬਲੱਡ ਪ੍ਰੈਸ਼ਰ ਦੀ ਦਿੱਕਤ ਦੇ ਨਾਲ ਨਾਲ ਜਿਆਦਾ ਪਿਆਸ ਵੀ ਲੱਗਦੀ
ਤੁਹਾਡਾ ਭਾਰ ਅਚਾਨਕ ਬਹੁਤ ਤੇਜ਼ੀ ਨਾਲ ਵੱਧ ਸਕਦਾ ਹੈ
ਰਾਤ ‘ਚ ਚੰਗੀ ਨੀਂਦ ਨਹੀਂ ਆਉਂਦੀ ਅਤੇ ਬੈਚੈਨੀ ਮਹਿਸੂਸ ਹੋ ਸਕਦੀ
ਤੁਸੀਂ ਫਿਜ਼ੀਕਲ ਖੁਦ ਨੂੰ ਕਮਜ਼ੋਰ ਮਹਿਸੂਸ ਕਰ ਸਕਦੇ ਹੋ।
ਘੱਟ ਨਮਕ ਖਾਣ ਨਾਲ ਕੀ ਹੁੰਦਾ ਹੈ?
ਲੋਅ ਬਲੱਡ ਪ੍ਰੈਸ਼ਰ ਦੇ ਮਰੀਜ਼ ਬਣ ਸਕਦੇ ਹੋ
ਟਾਈਪ 2 ਸ਼ੂਗਰ ਦੇ ਸ਼ਿਕਾਰ ਹੋ ਸਕਦੇ ਹੋ
ਸੁਸਤੀ ਅਤੇ ਉਲਟੀ ਦੀ ਵੀ ਸਮੱਸਿਆ ਹੋ ਸਕਦੀ ਹੈ
ਬ੍ਰੇਨ ਅਤੇ ਹਾਰਟ ‘ਚ ਸੋਜ਼ ਆ ਸਕਦੀ ਹੈ
ਸੋਜ ਦੇ ਕਾਰਨ ਸਿਰਦਰਦ, ਕੌਮਾ ਅਤੇ ਸੀਜਸਰਸ ਦੇ ਅਟੈਕ ਵੀ ਆ ਸਕਦੇ ਹਨ
ਜਿਨ੍ਹਾਂ ਆਰਗਨ ਨੂੰ ਜਿੰਨਾ ਖੂਨ ਚਾਹੀਦਾ ਉਹ ਉੱਥੇ ਤੱਕ ਨਹੀਂ ਪਹੁੰਚ ਪਾਉਂਦਾ
ਐੱਲਡੀਐੱਲ ਕੋਲੈਸਟ੍ਰੋਲ 4.6 ਫੀਸਦੀ ਵੱਧ ਜਾਂਦਾ ਹੈ।