ਬੱਚਿਆਂ ਲਈ ਸਿਹਤਮੰਦ ਭੋਜਨ ਦਾ ਹੋਣਾ ਬਹੁਤ ਜ਼ੁਰੂਰੀ ਹੁੰਦਾ ਹੈ ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਸਿਹਤਮੰਦ ਰਹੇ। ਖ਼ਰਾਬ ਖਾਣ-ਪੀਣ ਅਤੇ ਗਲਤ ਆਦਤਾਂ ਕਾਰਨ ਵੀ ਉਨ੍ਹਾਂ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਪਰ ਜੇਕਰ ਤੁਸੀਂ ਉਨ੍ਹਾਂ ਦੀ ਡਾਈਟ ਦਾ ਖਾਸ ਧਿਆਨ ਰੱਖਦੇ ਹੋ ਤਾਂ ਤੁਸੀਂ ਉਨ੍ਹਾਂ ਨੂੰ ਸਿਹਤਮੰਦ ਬਣਾ ਸਕਦੇ ਹੋ। ਬੱਚੇ ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਕੀ ਖਾਂਦੇ-ਪੀਂਦੇ ਹਨ, ਆਉਣ ਵਾਲੇ ਕਈ ਸਾਲਾਂ ਤੱਕ ਉਨ੍ਹਾਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਆਮ ਖਾਣ-ਪੀਣ ਦੀਆਂ ਆਦਤਾਂ ਜੀਵਨ ਦੇ ਪਹਿਲੇ ਕੁਝ ਸਾਲਾਂ ਵਿੱਚ ਬਣ ਜਾਂਦੀਆਂ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪੌਸ਼ਟਿਕ ਭੋਜਨ ਖਾਣ ਲਈ ਉਤਸ਼ਾਹਿਤ ਕਰੀਏ। ਬੱਚਿਆਂ ਨੂੰ ਇੱਕ ਸਿਹਤਮੰਦ ਸੰਤੁਲਿਤ ਖੁਰਾਕ ਦੀ ਲੋੜ ਹੁੰਦੀ ਹੈ ਜਿਸ ਵਿੱਚ ਹਰੇਕ ਭੋਜਨ ਸਮੂਹ ਦੇ ਭੋਜਨ ਸ਼ਾਮਲ ਹੁੰਦੇ ਹਨ ਤਾਂ ਜੋ ਉਹਨਾਂ ਨੂੰ ਸਿਹਤਮੰਦ ਰਹਿਣ ਵਿੱਚ ਮਦਦ ਕਰਨ ਲਈ ਪੌਸ਼ਟਿਕ ਤੱਤ ਦੀ ਇੱਕ ਵਿਸ਼ਾਲ ਸ਼੍ਰੇਣੀ ਪ੍ਰਾਪਤ ਹੋ ਸਕੇ। ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਤਰੀਕੇ ਜੋ ਬੱਚਿਆਂ ਦੀ ਸਿਹਤ ਲਈ ਸਹੀ ਹਨ:
1.ਕੇਲਾ ਬੱਚੇ ਲਈ ਸਿਹਤਮੰਦ ਹੁੰਦਾ ਹੈ, ਜੇਕਰ ਤੁਹਾਡਾ ਬੱਚਾ ਪਤਲਾ ਹੈ ਤਾਂ ਤੁਸੀਂ ਉਸ ਨੂੰ ਕੇਲੇ ਵੀ ਖਿਲਾ ਸਕਦੇ ਹੋ। ਇਸ ‘ਚ ਵਿਟਾਮਿਨ, ਖਣਿਜ, ਕਾਰਬੋਹਾਈਡ੍ਰੇਟ, ਪ੍ਰੋਟੀਨ, ਐਂਟੀ-ਆਕਸੀਡੈਂਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਤੁਸੀਂ ਕੇਲੇ ਦਾ ਸ਼ੇਕ ਬਣਾ ਕੇ ਬੱਚੇ ਨੂੰ ਵੀ ਦੇ ਸਕਦੇ ਹੋ।
2.ਤੁਸੀਂ ਆਪਣੇ ਬੱਚਿਆਂ ਨੂੰ ਦਾਲਾਂ ਦਾ ਸੇਵਨ ਵੀ ਜ਼ਰੂਰ ਕਰਵਾਓ ਕਿਉਂਕਿ ਦਾਲਾਂ ਵਿੱਚ ਕੈਲਸ਼ੀਅਮ, ਵਿਟਾਮਿਨ, ਮੈਗਨੀਸ਼ੀਅਮ ਅਤੇ ਆਇਰਨ ਹੁੰਦਾ ਹੈ ਜੋ ਕੇ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਹਨ ਇਸ ਲਈ ਬੱਚਿਆਂ ਨੂੰ ਇਸ ਦਾ ਵੀ ਸੇਵਨ ਕਰਵਾਉਣਾ ਚਾਹੀਦਾ ਹੈ । ਇਸ ਦਾ ਸੇਵਨ ਕਰਨ ਨਾਲ ਬੱਚੇ ਦੀ ਸਿਹਤ ਬਹੁਤ ਤੰਦਰੁਸਤ ਰਹਿੰਦੀ ਹੈ ਅਤੇ ਵਜ਼ਨ ਵਧਾਉਣ ‘ਚ ਵੀ ਦਾਲਾਂ ਬਹੁਤ ਫਾਇਦੇਮੰਦ ਹੁੰਦੀਆਂ ਹਨ।
3.ਦੇਸੀ ਘਿਓ ਬਹੁਤ ਹੀ ਫਾਇਦੇਮੰਦ ਅਤੇ ਤਾਕਤਵਰ ਮੰਨਿਆ ਜਾਂਦਾ ਲੋਕ ਅਕਸਰ ਦੇਸੀ ਘਿਓ ਨੂੰ ਬਹੁਤ ਪਸੰਦ ਕਰਦੇ ਹਨ। ਤੁਸੀਂ ਆਪਣੇ ਬੱਚਿਆਂ ਨੂੰ ਦੇਸੀ ਘਿਓ ਦਾ ਸੇਵਨ ਵੀ ਜ਼ਰੂਰ ਕਰਵਾ ਸਕਦੇ ਹੋ । ਤੁਸੀਂ ਇਸ ਨੂੰ ਰੋਟੀ ਜਾਂ ਦਾਲ ਸਬਜ਼ੀ ‘ਚ ਮਿਲਾ ਕੇ ਦੇ ਸਕਦੇ ਹੋ। ਇਸ ‘ਚ ਕੈਲਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਵੀ ਭਰਪੂਰ ਮਾਤਰਾ ‘ਚ ਹੁੰਦਾ ਹੈ। ਦੇਸੀ ਘਿਓ ਬੱਚੇ ਦਾ ਵਜ਼ਨ ਵਧਾਉਣ ‘ਚ ਬਹੁਤ ਮਦਦਗਾਰ ਹੁੰਦਾ ਹੈ। ਤੁਸੀਂ ਬੱਚੇ ਦੀ ਡਾਇਟ ‘ਚ ਦੇਸੀ ਘਿਓ ਨੂੰ ਸ਼ਾਮਲ ਕਰ ਸਕਦੇ ਹੋ।
4.ਆਂਡਾ ਵੀ ਬੱਚੇ ਲਈ ਸਹੀ ਮੰਨਿਆ ਜਾਂਦਾ ਹੈ, ਤੁਸੀਂ ਆਪਣੇ ਬੱਚੇ ਨੂੰ ਆਂਡਾ ਖੁਆ ਸਕਦੇ ਹੋ। ਇਹ ਸੈਚੂਰੇਟਿਡ ਫੈਟਸ, ਕਾਰਬੋਹਾਈਡਰੇਟ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਬੱਚੇ ਦੇ ਸਰੀਰਕ ਵਿਕਾਸ ਲਈ ਆਂਡਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।