ਗੈਂਗਸਟਰ ਜੈਪਾਲ ਭੁੱਲਰ ਦੀ ਕਲਕੱਤਾ ਦੇ ਵਿੱਚ ਐਨਕਾਂਊਟਰ ਹੋ ਗਿਆ ਸੀ |ਜਿਸ ਨੂੰ ਜੈਪਾਲ ਭੁੱਲਰ ਦੇ ਪਰਿਵਾਰ ਨੇ ਕਤਲ ਦੱਸਿਆ ਉਨਾਂ ਦਾ ਕਹਿਣਾ ਇਕ ਫੇਕ ਪੁਲਿਸ ਮੁਕਾਬਲਾ ਸੀ | ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਭੁੱਲਰ ਨੇ ਪੁਲਿਸ ਤੇ ਸੁਆਲ ਚੁੱਕੇ ਹਨ।ਉਨ੍ਹਾਂ ਕਿਹਾ ਪੁਲਿਸ ਹਰ ਜਗ੍ਹਾ ਰਾਖੀ ਕਰ ਰਹੀ ਹੈ।ਜੈਪਾਲ ਭੁੱਲਰ ਦੀ ਅੰਤਿਮ ਅਰਦਾਸ ਮੌਕੇ ਵੀ ਪੁਲਿਸ ਚਿੱਟੇ ਕੱਪੜੇ ਪਾ ਸਿਵਲ ਵਰਦੀ ਵਿੱਚ ਤਾਇਨਾਤ ਸੀ|ਇਸ ਦੇ ਨਾਲ ਹੀ ਉਨ੍ਹਾਂ ਕਿਹਾ ਜੇ ਪ੍ਰਸ਼ਾਸਨ ਨੂੰ ਸਾਡੇ ਤੋਂ ਇਨੀ ਦਿੱਕਤ ਹੈ ਤਾਂ ਸਾਨੂੰ ਕਿਸੇ ਹੋਰ ਜਗਾ ਭੇਜ ਦਿੱਤਾ ਜਾਵੇ |
ਉਨ੍ਹਾਂ ਆਰੋਪ ਲਾਏ ਕਿ ਪੁਲਿਸ ਸਾਡੇ ਰਿਸ਼ਤੇਦਾਰਾਂ ਨੂੰ ਕਹਿ ਰਹੀ ਹੈ ਕਿ ਜੈਪਲਾ ਭੁੱਲਰ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਫੜਨਾ ਹੈ | ਭੁਪਿੰਦਰ ਸਿੰਘ ਨੇ ਸਿਸਟਮ ਅਤੇ ਪੁਲਿਸ ਤੇ ਕਈ ਸਵਾਲ ਚੁੱਕੇ ।ਉਨ੍ਹਾਂ ਕਿਹਾ ਕਿ ਪੁਲਿਸ ਇਹ ਸਭ ਇਸ ਲਈ ਕਰ ਰਹੀ ਹੈ ਤਾਂ ਕਿ ਮੈਂ ਅੱਗੇ ਆਵਾਜ਼ ਨਾ ਚੁੱਕ ਸਕਾਂ।
ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਜੈਪਾਲ ਦੇ ਫੇਕ ਇੰਨਕਾਉਂਟਰ ਦੀ ਅਦਾਲਤ ਵਿੱਚ ਪੈਰਵੀ ਵੀ ਕਰਨਗੇ।ਜੈਪਾਲ ਦੇ ਪਿਤਾ ਨੇ ਕਿਹਾ ਕਿ ਮੇਰੇ ਉੱਤੇ ਕਈ ਝੂਠੇ ਮੁਕੱਦਮੇ ਵੀ ਦਰਜ ਕੀਤੇ ਜਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਉਨ੍ਹਾਂ ਉੱਤੇ ਝੂਠੀ ਸੰਪਤੀ ਦੀਆਂ ਅਫਵਾਹਾਂ ਵੀ ਫਲਾਈਆਂ ਜਾ ਰਹੀਆਂ ਹਨ।
ਜੈਪਾਲ ਭੁੱਲਰ 9 ਮਈ ਨੂੰ ਕੋਲਕਾਤਾ ‘ਚ ਪੁਲਿਸ ਐਨਕਾਉਂਟਰ ਦੌਰਾਨ ਮਾਰਿਆ ਗਿਆ ਸੀ। ਪੰਜਾਬ ਪੁਲਿਸ ਦੀ ਸੂਚਨਾ ਤੇ ਕੋਲਕਾਤਾ ਪੁਲਿਸ ਦੀ ਐਸਟੀਐਫ ਟੀਮ ਨੇ ਇੱਕ ਫਲੈਟ ਤੇ ਛਾਪੇਮਾਰੀ ਕੀਤੀ ਜਿੱਥੇ ਜੈਪਾਲ ਲੁੱਕਿਆ ਹੋਇਆ ਸੀ। ਇਸ ਦੌਰਾਨ ਪੁਲਿਸ ਐਨਕਾਉਂਟਰ ‘ਚ ਜੈਪਾਲ ਮਾਰਿਆ ਗਿਆ। ਜੈਪਾਲ ਅਪਰਾਧ ਦੀ ਦੁਨੀਆ ਵਿੱਚ ਇੱਕ ਵੱਡਾ ਨਾਮ ਸੀ।