ਅੱਜ ਪੰਜਾਬ ਭਰ ਵਿਚ ਨਿੱਜੀ ਬਸ ਅਪਰੇਟਰਾਂ ਅਤੇ ਮਿੰਨੀ ਬੱਸ ਅਪਰੇਟਰਾਂ ਵੱਲੋਂ 1 ਦਿਨ ਦਾ ਚੱਕ ਜਾਮ ਕੀਤਾ ਗਿਆ ਹੈ। ਇਸ ਮੌਕੇ ਜਲੰਧਰ ਦੇ ਬੱਸ ਸਟੈਂਡ ਤੇ ਹਰੇਕ ਐਂਟਰੀ ਪੁਆਇੰਟ ਤੇ ਬੈਠ ਕੇ ਬੱਸ ਅਪਰੇਟਰ ਪੰਜਾਬ ਸਰਕਾਰ ਅਤੇ ਮੁਖਮੰਤਰੀ ਭਗਵੰਤ ਮਾਨ ਦੇ ਖਿਲਾਫ ਜਮ ਕੇ ਗੁੱਸਾ ਕੱਢਦੇ ਨਜ਼ਰ ਆ ਰਹੇ ਨੇ।
ਅਪਰੇਟਰਾਂ ਦਾ ਕਹਿਣਾ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਮੁਖਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਹੋਈ ਸੀ ਜਿਸ ਵਿਚ ਉਹਨਾਂ ਨੂੰ ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਦੇ ਸਫਰ ਫ੍ਰੀ ਕਰਨ ਨਿੱਜੀ ਬੱਸਾਂ ਨੂੰ ਹੋ ਰਹੇ ਘਾਟੇ ਤੋਂ ਜਾਣੂ ਕਰਵਾਇਆ ਗਿਆ ਸੀ।
ਬਸ ਅਪਰੇਟਰਾਂ ਦਾ ਕਹਿਣਾ ਹੈ ਕਿ ਮੁਖਮੰਤਰੀ ਸਾਬ ਨੇ ਹੱਲ ਕੱਢਣ ਦਾ ਆਸ਼ਵਾਸਨ ਦਿੱਤਾ ਸੀ ਪਰ ਆਪਣੀ ਗੱਲ ਤੋਂ ਮੁਨਕਰ ਹੋ ਗਏ ਨੇ। ਬੱਸ ਅਪਰੇਟਰਾਂ ਦਾ ਕਹਿਣਾ ਹੈ ਕਿ ਅੱਜ ਦੀ ਇਹ ਹੜਤਾਕ ਸਿਮਬੋਲਿਕ ਹੜਤਾਲ ਹੈ ਪਰ 9 ਅਗਸਤ ਤੋਂ ਸਾਰੀਆਂ ਨਿੱਜੀ ਬੱਸਾਂ ਤੇ ਕਾਲੇ ਝੰਡੇ ਲਗਾ ਕੇ ਬਸਾਂ ਚਲਾਈਆਂ ਜਾਣਗੀਆਂ ਅਤੇ 14 ਅਗਸਤ ਨੂੰ 1 ਨਿੱਜੀ ਬੱਸ ਸਰਕਾਰ ਖਿਲਾਫ ਰੋਸ਼ ਵਜੋਂ ਬੱਸ ਨੂੰ ਅੱਗ ਲਗਾ ਕੇ ਸਾੜੀਆਂ ਜਾਵੇਗਾ।