‘ਪੁਣੇ ਅਹਿਮਦਨਗਰ’ ਹਾਈਵੇਅ ਤੇ ਐਤਵਾਰ ਰਾਤ ਨੂੰ ਇਕ ਬਹੁਤ ਵੱਡਾ ਹਾਦਸਾ ਸਾਹਮਣੇ ਆਇਆ ਹੈ । ਜਿਸ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ ਹੈ , ਬੱਸ ਵਿੱਚ ਬੈਠੀਆਂ 22 ਸਵਾਰੀਆਂ ਪੂਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ , ਬੱਸ ਡਰਾਈਵਰ ਦੀ ਤਾਂ ਮੌਤ ਹੀ ਹੋ ਗਈ ।
ਇਕ ਬੇਕਾਬੂ ਕਾਰ ਡਿਵਾਈਡਰ ਨੂੰ ਤੋੜ ਕੇ ਦੂਜੇ ਪਾਸੇ ਤੋਂ ਆ ਰਹੀ ਸੀ, ਇਕ ਯਾਤਰੀ ਬੱਸ ਨਾਲ ਜਾ ਟਕਰਾਈ ,ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ ਬੱਸ ਪਲਟ ਕੇ ਇਕ ਵੱਡੇ ਹੋਟਲ ਦੇ ਵਿਚ ਜਾ ਟਕਰਾਈ ਬੱਸ ਵਿੱਚ ਬੈਠੀਆਂ ਸਵਾਰੀਆਂ ਦੀ ਹਾਲਤ ਬਹੁਤ ਹੀ ਗੰਭੀਰ ਹੈ |
ਬੱਸ ਦੀ ਟੱਕਰ ਨਾਲ ਹੋਟਲ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ । ਸ਼ਿਰੂਰ ਤਹਿਸੀਲ ਦੇ ਬਜਰੰਗਵਾੜੀ ਇਲਾਕੇ ਵਿਚ ਘਟਨਾ ਵਾਪਰੀ ਹੈ , ਅਤੇ ਹੋਟਲ ਦੇ ਬਾਹਰ ਸੀਸੀਟੀਵੀ ਕੈਮਰੇ ਉਨ੍ਹਾਂ ਵਿਚ ਇਹ ਪੂਰੀ ਘਟਨਾ ਕੈਦ ਹੋ ਗਈ ਹੈ











