ਪਿਛਲੇ 2 ਸਾਲਾਂ ਤੋਂ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ।ਜਿਸਦੇ ਚਲਦਿਆਂ ਪਿਛਲੇ ਸਾਲ ਤੋਂ ਹੀ ਦੇਸ਼ ‘ਚ ਬੱਚਿਆਂ ਨੂੰ ਕੋਰੋਨਾ ਬੀਮਾਰੀ ਤੋਂ ਦੂਰ ਰੱਖਣ ਲਈ ਸਾਰੇ ਹੀ ਸਕੂਲ, ਕਾਲਜ ਬੰਦ ਕੀਤੇ ਗਏ ਸਨ।ਦੱਸਣਯੋਗ ਹੈ ਕਿ ਹੁਣ ਇਸ ਮਹਾਮਾਰੀ ਤੋਂ ਰਾਹਤ ਮਿਲੀ ਹੈ।ਜਿਸ ਕਰਕੇ ਹੁਣ ਪੜਾਅ ਵਾਰ ਸਕੂਲ ਖੋਲ੍ਹੇ ਜਾ ਰਹੇ ਹਨ।
ਦੱਸ ਦੇਈਏ ਕਿ ਪੰਜਾਬ ਸਮੇਤ ਹੋਰ ਕਈ ਸੂਬਿਆਂ ‘ਚ ਅਗਸਤ ‘ਚ ਸਕੂਲ ਖੁੱਲ੍ਹ ਗਏ ਸਨ।ਪਰ ਦਿੱਲੀ ‘ਚ ਨਹੀਂ ਖੋਲੇ ਗਏ ਸਨ।ਜਿਸਦੇ ਮੱਦੇਨਜ਼ਰ ਹੁਣ ਦਿੱਲੀ ‘ਚ ਪੜਾਅ ਵਾਰ 1 ਸਤੰਬਰ ਤੋਂ 9ਵੀਂ ਤੋਂ 12ਵੀਂ ਜਮਾਤਾਂ ਦੇ ਸਕੂਲ ਖੋਲ੍ਹੇ ਜਾਣਗੇ ਅਤੇ 8 ਸਤੰਬਰ ਤੋਂ 6ਵੀਂ ਤੋਂ 8ਵੀਂ ਜਮਾਤ ਲਈ ਸਕੂਲ ਖੋਲ੍ਹੇ ਜਾਣਗੇ।ਇਸ ਦੌਰਾਨ ਕੋਰੋਨਾ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਕੋਰੋਨਾ ਸਬੰਧੀ ਸਾਰੀਆਂ ਸਾਵਧਾਨੀਆਂ ਵਰਤੀਆਂ ਜਾਣਗੀਆਂ।