ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ੍ਹ ਪੰਜਾਬ ਦੇ 2 ਦਿਨਾਂ ਦੇ ਦੌਰੇ ‘ਤੇ ਆਏ ਸਨ।ਕੱਲ੍ਹ ਉਹ ਅੰਮ੍ਰਿਤਸਰ ਏਅਰਪੋਰਟ ਤੋਂ ਸਿੱਧਾ ਸੇਵਾ ਸਿੰਘ ਸੇਖਵਾਂ ਦੇ ਘਰ ਉਨ੍ਹਾਂ ਦੇ ਦਿਹਾਂਤ ਦਾ ਦੁੱਖ ਦਾ ਪ੍ਰਗਟਾਵਾ ਕਰਨ ਲਈ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਦੇ ਹਨ ਤੇ ਅੱਜ ਉਨਾਂ੍ਹ ਵਲੋਂ ਜਲੰਧਰ ਦੇ ਵੱਡੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਗਈ।।ਇਸ ਦੌਰਾਨ ਉਨਾਂ੍ਹ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨਾਂ੍ਹ ਨੂੰ 24 ਘੰਟੇ ਬਿਜਲੀ ਮਿਲੇਗੀ।ਉਨਾਂ੍ਹ ਨੇ ਕਿਹਾ ਕਿ ਇੱਕ ਮੌਕਾ ਸਾਨੂੰ ਵੀ ਦੇ ਕੇ ਦੇਖੋ।ਤੁਹਾਨੂੰ ਪੰਜਾਬ ਦੀ ਤਰੱਕੀ ‘ਚ ਸਾਂਝੇਦਾਰੀ ਲਈ ਇੱਕ ਮੌਕਾ ਦੇ ਰਿਹਾ ਹਾਂ।ਸਾਡੀ ਸਰਕਾਰ ਬਣਨ ‘ਤੇ ਪੁਰਾਣੇ ਕਾਨੂੰਨਾਂ ‘ਚ ਸੁਧਾਰ ਕੀਤਾ ਜਾਵੇਗਾ।ਜੋ ਜ਼ਰੂਰੀ ਨਹੀਂ ਹੈ ਉਨਾਂ੍ਹ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਦੌਰਾਨ ਅਰਵਿੰਦ ਕੇਜਰੀਵਾਲ ਵਲੋਂ ਵਪਾਰੀਆਂ ਨਾਲ 10 ਵੱਡੇ ਐਲਾਨ ਕੀਤੇ ਹਨ-
ਪਹਿਲੇ ਐਲਾਨ ‘ਚ ਅਰਵਿੰਦ ਕੇਜਰੀਵਾਲ ਨੇ ਵਪਾਰੀਆਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ।
ਲਾਲਫੀਤਾਸ਼ਾਹੀ ਦਾ ਖ਼ਤਮ ਕਰਨ ਦਾ ਭਰੋਸਾ ਦਿਵਾਇਆ
ਪੁਰਾਣਾ ਵੈਟ 3-6 ਮਹੀਨੇ ‘ਚ ਰਿਫੰਡ ਹੋਵੇਗਾ।
ਬੁਨਿਆਦੀ ਢਾਂਚਾ ਠੀਕ ਕੀਤਾ ਜਾਵੇਗਾ।
ਵਾਧੂ ਚਾਰਜ ਦਾ ਖਾਤਮਾ ਕੀਤਾ ਜਾਵੇਗਾ।
ਹਫਤਾ ਵਸੂਲੀ ਖ਼ਤਮ ਹੋਵੇਗੀ
ਗੁੰਡਾ ਟੈਕਸ ਦਾ ਖਾਤਮਾ ਹੋਵੇਗਾ
ਸਾਂਝੇਦਾਰੀ ਵਜੋਂ ਕੀਤਾ ਜਾਵੇਗਾ ਕੰਮ
ਸ਼ਾਂਤਮਈ ਪੰਜਾਬ ਦੀ ਉਸਾਰੀ ਕੀਤੀ ਜਾਵੇਗੀ
ਐਮਐਸਐਮਈ ਭਾਵ ਛੋਟੇ ਕਾਰੋਬਾਰਾਂ ਨੂੰ ਬੜਾਵਾ ਦਿੱਤਾ ਜਾਵੇਗਾ।