ਚੰਡੀਗੜ੍ਹ ਦੀ ਚੰਡੀਗੜ੍ਹ ਯੂਨੀਵਰਸਿਟੀ ਤੋਂ ਖਬਰ ਆ ਰਹੀ ਹੈ ਕਿ ਚੰਡੀਗੜ੍ਹ ਯੂਨੀਵਰਿਸਟੀ ਵੱਲੋਂ ਵੱਖ-ਵੱਖ ਸੂਬਿਆਂ ਦੇ ਵਿਦਿਆਰਥੀਆਂ ਦੇ ਵਿਚ ਸੱਭਿਆਚਾਰਕ ਅਦਾਨ-ਪ੍ਰਦਾਨ ਕਰਨ ਤੇ ਇੱਜੁਟਤਾ ਦੀ ਭਾਵਨਾ ਪੈਦਾ ਕਰਨ ਲਈ, CU ਦੇ ਰਾਸ਼ਟਰੀ ਸੇਵਾ ਯੋਜਨਾ ਵਿਭਾਗ ਨੇ ਕੇਂਦਰੀ ਨੌਜਵਾਨ ਮਾਮਲੇ ਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ ਹਫ਼ਤਾਵਾਰੀ ਰਾਸ਼ਟਰੀ ਏਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਦੇਸ਼ ਭਰ ਦੇ 10 ਸੂਬਿਆਂ ਤੇ 200 ਦੇ ਕਰੀਬ ਚੋਣਵੇਂ ਵਿਦਿਆਰਥੀ ਸ਼ਾਮਲ ਹੋਏ। ਮੇਰਾ ਭਾਰਤ-ਸਮਰੱਥ ਭਾਰਤ, ਵਿਕਸਿਤ ਭਾਰਤ 2047 ਦੇ ਥੀਮ ’ਤੇ ਅਧਾਰਿਤ ਕੈਂਪ ’ਚ ਕੇਰਲਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ ਤੇ ਚੰਡੀਗੜ੍ਹ ਸਮੇਤ 10 ਵੱਖ-ਵੱਖ ਸੂਬਿਆਂ ਦੇ ਐੱਨਐੱਸਐੱਸ ਵਲੰਟੀਅਰਾਂ ਨੇ ਹਿੱਸਾ ਲਿਆ।
ਕੈਂਪ ਦਾ ਉਦਘਾਟਨ 5 ਫ਼ਰਵਰੀ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਡਾ. ਮਨਪ੍ਰੀਤ ਸਿੰਘ ਮੰਨਾਂ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਵਿਚ ਕੀਤਾ ਗਿਆ, ਜਿਸ ਵਿਚ ਮਾਈ ਯੂਥ ਇੰਡੀਆ, ਵੋਕਲ ਫਾਰ ਲੋਕਲ, ਸਵੱਛ ਭਾਰਤ ਅਭਿਆਨ, ਵਿਕਸਿਤ ਭਾਰਤ ਲਈ ਨੌਜਵਾਨਾਂ ਦਾ ਸ਼ਕਤੀਕਰਨ, ਵਿਕਾਸ ਵੀ ਵਿਰਾਸਤ ਵੀ ਤੇ ਵਿਕਸਿਤ ਭਾਰਤ 2047 ਵਰਗੀਆਂ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਦੇ ਨਾਲ ਹੀ ਸੱਭਿਆਚਾਰਕਤੇ ਲੋਕ ਨਾਚ ਪ੍ਰੋਗਰਾਮ, ਪ੍ਰਸ਼ਨ ਉੱਤਰ, ਵਿਚਾਰ-ਚਰਚਾ, ਪ੍ਰਭਾਤ-ਫੇਰੀ, ਯੋਗ ਤੇ ਧਿਆਨ ਸੈਸ਼ਨ ਤੇ ਇਤਿਹਾਸਕ ਇਮਾਰਤਾਂ ਦੀ ਅਕਾਦਮਿਕ ਯਾਤਰਾਵਾਂ ਵੀ ਕਰਵਾਈਆਂ ਗਈਆਂ।
ਉਦਘਾਟਨ ਸਮਾਗਮ ਦੌਰਾਨ ਪੰਜਾਬ, ਹਿਮਾਚਲ, ਰਾਜਸਥਾਨ ਤੇ ਆਂਧਰਾ ਪ੍ਰਦੇਸ਼ ਦੇ ਵਲੰਟੀਅਰਾਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ। ਪੋਸਟਰ ਮੇਕਿੰਗ, ਰੰਗੋਲੀ ਮੇਕਿੰਗ ਤੇ ਵਿਚਾਰ ਚਰਚਾ ਵਰਗੀਆਂ ਵੱਖ-ਵੱਖ ਮੁਕਾਬਲਿਆਂ ਤੋਂ ਇਲਾਵਾ ਭਾਗ ਲੈਣ ਵਾਲੇ NSS ਵਲੰਟੀਅਰਾਂ ਨੇ ਕੈਂਪ ਦੇ ਦੂਸਰੇ ਦਿਨ ਆਪਣੇ ਸੂਬਿਆਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ।
ਕੈਂਪ ਦੇ ਤੀਜੇ ਦਿਨ ਸ਼ੁਰੂਆਤ ਪ੍ਰਭਾਤ-ਫੇਰੀ ਤੇ ਯੋਗ ਤੇ ਧਿਆਨ ਸੈਸ਼ਨ ਨਾਲ ਹੋਈ, ਜਿਸ ਤੋਂ ਬਾਅਦ ਰਾਸ਼ਟਰੀ ਇੱਕਜੁਟਤਾ, ਗਿਆਨ ਸਾਂਝਾ ਕਰਨ ਤੇ ਸੱਭਿਆਚਾਰ ਗਤੀਵਿਧਧੀਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਕਰਵਾਏ ਗਏ। ਇਨ੍ਹਾਂ ਵਿਚ ਪਰੰਪਰਾਗਤ ਫੈਸ਼ਨ ਸ਼ੋਅ, ਪੈਨਲ ਚਰਚਾ, ਅੰਤਰ ਖੇਤਰੀ ਕਹਾਣੀ ਸੈਸ਼ਨ ਤੇ ਭਾਰਤ ਦੀ ਵਿਰਾਸਤ, ਇਤਿਹਾਸ ਤੇ ਭੂਗੋਲ ’ਤੇ ਕਰਵਾਏ ਪ੍ਰਸ਼ਨ ਉੱਤਰ ਮੁਕਾਬਲੇ ਆਕਰਸ਼ਣ ਦਾ ਕੇਂਦਰ ਰਹੇ।
ਰਾਸ਼ਟਰੀ ਏਕਤਾ ਕੈਂਪ ’ਚ ਹਰ ਇੱਕ ਨੌਜਵਾਨ ਤੇ ਸਾਈਬਰ ਸੁਰੱਖਿਆ ’ਤੇ ਵਿਚਾਰ ਚਰਚਾ ਵੀ ਕੀਤੀ ਗਈ। ਦਿਨ ਦੀ ਸਮਾਪਤੀ ਉੱਤਰ ਪ੍ਰਦੇਸ਼ ਤੇ ਉਤਰਾਖੰਡ ਦੀਆਂ ਸ਼ਾਨਦਾਰ ਸੱਭਿਆਚਾਕ ਪੇਸ਼ਕਾਰੀਆਂ ਨਾਲ ਹੋਈ,ਜਿਸ ਵਿਚ ਉਨ੍ਹਾਂ ਦੀਆਂ ਪਰੰਪਰਾਵਾਂ ਦਾ ਜਸ਼ਨ ਮਨਾਇਆ ਗਿਆ।
ਕੈਂਪ ਦੇ ਚੌਥੇ ਅਤੇ ਪੰਜਵੇਂ ਦਿਨ ਨਵੀਂ ਸੋਚ ਨਵੀਂ ਦਿਸ਼ਾ : ਵਿਕਸਿਤ ਭਾਰਤ ਥੀਮ ’ਤੇ ਗਿਆਨ ਵਰਧਕ ਸੈਸ਼ਨ, ਭਾਈਚਾਰਕ ਪਹਿਲ ਤੇ ਸੱਭਿਆਚਾਰਕ ਸਮਾਗਮਾਂ ਨਾਲ ਭਰਿਆ ਸੀ। ਦਿਨ ਦੇ ਮੁੱਖ ਆਕਰਸ਼ਣ ਨੌਜਵਾਨ ਸ਼ਕਤੀਕਰਨ ’ਤੇ ਮਾਈ ਭਾਰਤ ਓਰੀਐਂਟੇਸ਼ਨ ਪ੍ਰੋਗਰਾਮ, ਜਲਵਾਯੂ ਪਰਿਵਰਤਨ ਤੇ ਟਿਕਾਊ ਹੱਲ ’ਤੇ ਮਾਹਿਰਾਂ ਦਾ ਸੈਸ਼ਨ ਤੇ ਸਮਾਜ ਸੇਵੀ ਯੋਜਨਾ ਦੇ ਤਹਿਤ ਪੌਦੇ ਵੀ ਲਗਾਏ ਗਏ। ਉਮੀਦਵਾਰਾਂ ਨੇ ਪੁਲਾੜ ਵਿਗਿਆਨ ਬਾਰੇ ਜਾਣਕਾਰੀ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਕਲਪਨਾ ਚਾਵਲਾ ਖੋਜ ਕੇਂਦਰ ਦਾ ਦੌਰਾ ਕੀਤਾ। NSS ਵਲੰਟੀਅਰਾਂ ਨੇ ਹਿਮਾਚਲ ਪ੍ਰਦੇਸ਼ ਤੇ ਕੇਰਲਾ ਦੀ ਖੁਸ਼ਹਾਲ ਪਰੰਪਰਾਵਾਂ ਨੂੰ ਸਮਰਪਿਤ ਬਿਹਤਰੀਨ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
ਕੈਂਪ ਦੇ ਆਖਰੀ ਦਿਨ, ਇਕ ਗਤੀਸ਼ੀਲ ਸੱਭਿਾਚਾਰਕ ਤੇ ਵਿਦਿਅਕ ਪਹਿਲਕਦਮੀ ਤਹਿਤ ਸ਼ਾਨਦਾਰ ਪ੍ਰੋਗਰਾਮਾਂ ਦੀ ਲੜੀ ਪੇਸ਼ ਕੀਤੀ ਗਈ, ਜਿਸ ਵਿਚ ਉਮੀਦਵਾਰਾਂ ਨੇ ਸਿੱਖਣ, ਖੋਜ ਤੇ ਚਿੰਤਨ ਲਈ ਇੱਕਜੁਟ ਕਰ ਦਿੱਤਾ। ਭਾਗੀਦਾਰਾਂ ਨੇ ਚੰਡੀਗੜ੍ਹ ਦੇ ਮੁੱਖ ਸਥਾਨਾਂ ਦੀ ਖੋਜ ਕੀਤੀ, ਜਿਸ ਵਿਚ ਸੁਖਨਾ ਝੀਲ ਤੇ ਰੋਜ਼ ਗਾਰਡਨ ਦੀਆਂ ਯਾਤਰਾਵਾਂ ਵੀ ਸ਼ਾਮਲ ਸਨ, ਦਿਨ ਦੀ ਸਮਾਪਤੀ ਦੌਰਾਨ ਆਂਧਰਾ ਪ੍ਰਦੇਸ਼, ਹਰਿਆਣਾ ਤੇ ਮਹਾਰਾਸ਼ਟਰ ਦੇ ਵਲੰਟੀਅਰਾਂ ਨੇ ਸੱਭਿਆਚਾਰਕ ਪ੍ਰਦਰਸ਼ਨ ਕੀਤਾ।
11 ਫ਼ਰਵਰੀ ਨੂੰ ਸਮਾਪਤੀ ਵਾਲੇ ਦਿਨ ਸ਼ਾਨਦਾਰ ਪ੍ਰਦਰਸ਼ਨ ਲਈ ਸਰਟੀਫਿਕੇਟ ਤੇ ਪੁਰਸਕਾਰ ਵੀ ਭੇਟ ਕੀਤੇ ਗਏ ਤੇ ਭਾਗੀਦਾਰਾਂ ਨੇ ਕੈਂਪ ਦੌਰਾਨ ਆਪਣੇ ਅਨੂਭ ਤੇ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ ਗਏ, ਜਿਸ ਦੀ ਸਮਾਪਤੀ ਨੌਜਵਾਨਾਂ ਦੇ ਵਿਚ ਰਾਸ਼ਟਰੀ ਏਕਤਾ ਤੇ ਭਵਿੱਖ ਦੇ ਸਹਿਯੋਗ ਲਈ ਸਹੁੰ ਚੁੱਕ ਕੇ ਹੋਈ।