ਕੌਮਾਂਤਰੀ ਐਥਲੀਟ ਬੇਬੇ ਮਾਨ ਕੌਰ ਦੀ ਸਿਹਤ ਇੱਕ ਵਾਰ ਫਿਰ ਵਿਗੜ ਗਈ।105 ਸਾਲਾ ਬੇਬੇ ਮਾਨ ਕੌਰ ਗੌਲ ਬਲੈਡਰ ਦੇ ਕੈਂਸਰ ਨਾਲ ਜੂਝ ਰਹੇ ਹਨ ਤੇ ਹੁਣ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋਣ ਤੋਂ ਬਾਅਦ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ।ਜਾਣਕਾਰੀ ਮੁਤਾਬਕ ਮਾਨ ਕੌਰ ਕੁਝ ਦਿਨਾਂ ਤੋਂ ਭੋਜਨ ਨਾ ਲੈਣ ਕਾਰਨ ਕਾਫੀ ਕਮਜ਼ੋਰ ਹੋ ਗਏ ਹਨ। ਸਰੀਰ ਵਿੱਚ ਕਮਜ਼ੋਰੀ ਕਾਰਨ ਮਾਨ ਕੌਰ ਨੂੰ ਸੈਕਟਰ 40 ਸਥਿਤ ਉਨ੍ਹਾਂ ਦੇ ਨਿਵਾਸ ਵਿੱਚ ਗਲੂਕੋਜ਼ ਲਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਕੁਝ ਰਾਹਤ ਮਹਿਸੂਸ ਹੋਈ।
ਐਤਵਾਰ ਸਵੇਰੇ ਵੀ ਉਨ੍ਹਾਂ ਦੀ ਹਾਲਤ ਠੀਕ ਸੀ ਪਰ ਦੁਪਹਿਰ ਬਾਅਦ ਅਚਾਨਕ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੋਣ ਲੱਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਘਰ ‘ਚ ਹੀ ਆਕਸੀਜਨ ਲਾਉਣੀ ਪਈ।ਮਾਨ ਕੌਰ ਸਿਰਫ ਲੀਕੁਵਿਡ ਡਾਇਟ ਤੇ ਹੀ ਹਨ। ਸਰੀਰ ਵਿੱਚ ਕਮਜ਼ੋਰੀ ਆਉਣ ‘ਤੇ ਉਨ੍ਹਾਂ ਦੀ ਘਰ ‘ਤੇ ਹੀ ਫਿਜੀਓਥਰੈਪੀ ਕਰਵਾਈ ਜਾ ਰਹੀ ਹੈ।