ਪੰਜਾਬ ਦੀ 105 ਸਾਲਾ ਅਥਲੀਟ ਬੀਬੀ ਮਾਨ ਕੌਰ ਅੱਜ ਆਖਰੀ ਸਾਹ ਲਏ ਹਨ | ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ਼ ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ਦੇ ਵਿੱਚ ਚੱਲ ਰਿਹਾ ਸੀ | ਬੀਬੀ ਮਾਨ ਕੌਰ ਦੇ ਪੁੱਤਰ ਨੇ ਮੌਤ ਦੀ ਖਬਰ ਦਿੰਦਿਆ ਦੱਸਿਆ ਕਿ ਉਹ ਕੈਂਸਰ ਨਾਲ ਪੀੜਤ ਸਨ ਪਰ ਬੀਤੇ ਕੁਝ ਦਿਨਾਂ ਤੋਂ ਉਨਾਂ ਦੀ ਸਿਹਤ ਦੇ ਵਿੱਚ ਸੁਧਾਰ ਚੱਲ ਰਿਹਾ ਸੀ| ਜਿਸ ਤੋਂ ਬਾਅਦ ਅੱਜ ਦੁਪਹਿਰ ਨੂੰ ਸਿਹਤ ਵਿਗੜਮ ਕਾਰਨ ਬੀਬੀ ਦੀ ਮੌਤ ਹੋ ਗਈ | ਬੀਬੀ ਮਾਨ ਕੌਰ ਦੀ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ |