ਵੀਰਵਾਰ, ਮਈ 15, 2025 08:50 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਉਤਰਾਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਪੁਸ਼ਕਰ ਸਿੰਘ ਧਾਮੀ ਨੇ ਚੁੱਕੀ ਸਹੁੰ

by propunjabtv
ਜੁਲਾਈ 5, 2021
in ਦੇਸ਼, ਪੰਜਾਬ
0

ਪੁਸ਼ਕਰ ਸਿੰਘ ਧਾਮੀ ਉਤਰਾਖੰਡ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਹਨ | ਇਸ ਦੌਰਾਨ ਉਨ੍ਹਾਂ ਵੱਲੋਂ ਉਤਰਾਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਗਈ ਹੈ। ਉਨ੍ਹਾਂ ਨੂੰ ਅੱਜ ਇੱਥੇ ਰਾਜ ਭਵਨ ਵਿਚ ਰਾਜਪਾਲ ਬੇਬੀ ਰਾਣੀ ਮੌਰੀਆ ਨੇ ਸਹੁੰ ਚੁਕਾਈ। ਇਸ ਮੌਕੇ ਕਈ ਸੰਸਦ ਮੈਂਬਰ, ਵਿਧਾਇਕ, ਸੱਤਾਧਾਰੀ ਭਾਜਪਾ ਦੇ ਅਹੁਦੇਦਾਰ ਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ਕੀਤੀ। ਮੀਟਿੰਗ ’ਚ ਨੌਜਵਾਨਾਂ ਅਤੇ ਬੇਰੁਜ਼ਗਾਰੀ ਸਬੰਧੀ ਅਹਿਮ ਫ਼ੈਸਲੇ ਲਏ ਗਏ। ਊਧਮ ਸਿੰਘ ਨਗਰ ਜ਼ਿਲ੍ਹੇ ਦੇ ਖਟੀਮਾ ਤੋਂ ਦੋ ਵਾਰ ਵਿਧਾਇਕ ਬਣੇ ਧਾਮੀ ਤੀਰਥ ਸਿੰਘ ਰਾਵਤ ਦੀ ਥਾਂ ਲੈਣਗੇ ਜਿਨ੍ਹਾਂ ਸ਼ੁੱਕਰਵਾਰ ਅਸਤੀਫ਼ਾ ਦੇ ਦਿੱਤਾ ਸੀ। ਧਾਮੀ ਨੂੰ ਸ਼ਨਿਚਰਵਾਰ ਭਾਜਪਾ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ ਸੀ। ਨਵੇਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਮਹਾਰਾਸ਼ਟਰ ਦੇ ਰਾਜਪਾਲ ਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੋਸ਼ਿਆਰੀ ਦੇ ਨੇੜੇ ਮੰਨੇ ਜਾਂਦੇ ਹਨ। ਕੋਸ਼ਿਆਰੀ ਨਵੇਂ ਮੁੱਖ ਮੰਤਰੀ ਦੇ ਸਿਆਸੀ ਗੁਰੂ ਵੀ ਹਨ। ਕੋਸ਼ਿਆਰੀ ਜਦ ਉਤਰਾਖੰਡ ਦੇ ਮੁੱਖ ਮੰਤਰੀ ਸਨ ਤਾਂ ਧਾਮੀ ਉਨ੍ਹਾਂ ਦੇ ਓਐੱਸਡੀ ਵੀ ਰਹੇ। ਧਾਮੀ ਨੇ ਮੁੱਖ ਮੰਤਰੀ ਦਾ ਅਹੁਦਾ ਉਸ ਵੇਲੇ ਸੰਭਾਲਿਆ ਹੈ ਜਦ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਮਹੀਨੇ ਰਹਿ ਗਏ ਹਨ। ਉਤਰਾਖੰਡ ਵਿਚ ਚੋਣਾਂ ਅਗਲੇ ਸਾਲ ਦੇ ਸ਼ੁਰੂ ਵਿਚ ਹੋਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਮੁੱਖ ਮੰਤਰੀ ਧਾਮੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਆਸ ਜਤਾਈ ਕਿ ਉਹ ਸੂਬੇ ਦੇ ਲੋਕਾਂ ਦੀ ਖੁਸ਼ਹਾਲੀ ਤੇ ਤਰੱਕੀ ਲਈ ਕੰਮ ਕਰਨਗੇ। ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਵੀ ਪੁਸ਼ਕਰ ਧਾਮੀ ਨੂੰ ਮੁਬਾਰਕਬਾਦ ਦਿੱਤੀ ਹੈ। ਇਕ ਟਵੀਟ ਵਿਚ ਨੱਢਾ ਨੇ ਭਰੋਸਾ ਜਤਾਇਆ ਕਿ ਧਾਮੀ ਦੀ ਅਗਵਾਈ ਵਿਚ ਰਾਜ ਤਰੱਕੀ ਤੇ ਵਿਕਾਸ ਦੇ ਨਵੇਂ ਮੀਲ ਪੱਥਰ ਸਥਾਪਿਤ ਕਰੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਨਵੇਂ ਮੁੱਖ ਮੰਤਰੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਪਹਿਲਾਂ ਧਾਮੀ ਨੇ ਅੱਜ ਮੰਤਰੀ ਸਤਪਾਲ ਮਹਾਰਾਜ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਉਹ ਫੁੱਲਾਂ ਦਾ ਗੁਲਦਸਤਾ ਲੈ ਕੇ ਸਤਪਾਲ ਦੇ ਘਰ ਗਏ। ਦੱਸਣਯੋਗ ਹੈ ਕਿ ਸੀਨੀਅਰ ਆਗੂ ਤੇ ਕੁਝ ਹੋਰ ਵਿਧਾਇਕ ਧਾਮੀ ਨੂੰ ਭਾਜਪਾ ਵਿਧਾਇਕ ਦਲ ਦਾ ਨਵਾਂ ਆਗੂ ਚੁਣੇ ਜਾਣ ਤੋਂ ਖ਼ੁਸ਼ ਨਹੀਂ ਸਨ। ਧਾਮੀ ਨੇ ਮਗਰੋਂ ਕਿਹਾ ਕਿ ਕਿਤੇ ਵੀ ਕੋਈ ਨਾਰਾਜ਼ਗੀ ਨਹੀਂ ਹੈ, ਜਿਨ੍ਹਾਂ ਦੇ ਨਾਰਾਜ਼ ਹੋਣ ਬਾਰੇ ਕਿਹਾ ਜਾ ਰਿਹਾ ਸੀ ਉਹ ਸਾਰੇ ਹਲਫ਼ ਲੈਣ ਵੇਲੇ ਸਮਾਗਮ ਵਿਚ ਹਾਜ਼ਰ ਸਨ। ਧਾਮੀ ਨੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਵਾਲੇ ਤੀਰਥ ਸਿੰਘ ਰਾਵਤ ਤੇ ਪਹਿਲਾਂ ਮੁੱਖ ਮੰਤਰੀ ਰਹਿ ਚੁੱਕੇ ਤ੍ਰਿਵੇਂਦਰ ਸਿੰਘ ਰਾਵਤ ਨਾਲ ਵੀ ਉਨ੍ਹਾਂ ਦੀ ਰਿਹਾਇਸ਼ ਉਤੇ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਧਾਮੀ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਆਗੂ ਭੁਵਨ ਚੰਦਰ ਖੰਡੂਰੀ ਨੂੰ ਵੀ ਮਿਲਣ ਗਏ।

Tags: 11th Chief MinisterPushkar Singh DhamiUttarakhand
Share201Tweet126Share50

Related Posts

ਇਸ ਇਲਾਕੇ ‘ਚ ਫਿਰ ਦੀਖਿਆ ਡਰੋਨ, ਡੇਢ ਘੰਟੇ ਤੱਕ ਰੱਖਣਾ ਪਿਆ ਬਲੈਕ ਆਉਟ

ਮਈ 15, 2025

Summer Holidays: ਪੰਜਾਬ ‘ਚ ਵਧਦੇ ਤਾਪਮਾਨ ਨੂੰ ਦੇਖਦੇ ਹੋਏ ਸਕੂਲ ਦੀਆਂ ਛੁੱਟੀਆਂ ਨੂੰ ਲੈ ਕੇ ਅਪਡੇਟ

ਮਈ 14, 2025

ਪਤੀਆਂ ਨੇ ਦਿੱਤਾ ਧੋਖਾ ਤਾਂ ਕੁੜੀਆਂ ਨੇ ਆਪਸ ‘ਚ ਕਰਵਾਇਆ ਵਿਆਹ

ਮਈ 14, 2025

ਪ੍ਰਸ਼ਾਸ਼ਨ ਨੇ ਫਿਰ ਲਗਾਈਆਂ ਪਾਬੰਦੀਆਂ, Alert ਰਹਿਣ ਦੀ ਦਿੱਤੀ ਸਲਾਹ

ਮਈ 14, 2025

ਤੇਜਾਬੀ ਹਮਲੇ ਨਾਲ 3 ਸਾਲ ਦੀ ਉਮਰ ‘ਚ ਗਵਾਈ ਅੱਖਾਂ ਦੀ ਰੋਸ਼ਨੀ, ਪਰ ਹਾਰ ਨਹੀਂ ਮੰਨੀ, 12ਵੀਂ ‘ਚ ਕੀਤਾ ਟਾਪ

ਮਈ 14, 2025

PSEB Result 2025: ਅੱਜ ਆਏਗਾ PSEB ਦਾ ਰਿਜਲਟ, ਇੱਥੇ ਕਰ ਸਕਦੇ ਹੋ ਚੈੱਕ

ਮਈ 14, 2025
Load More

Recent News

ਇਸ ਇਲਾਕੇ ‘ਚ ਫਿਰ ਦੀਖਿਆ ਡਰੋਨ, ਡੇਢ ਘੰਟੇ ਤੱਕ ਰੱਖਣਾ ਪਿਆ ਬਲੈਕ ਆਉਟ

ਮਈ 15, 2025

Punjab Weather update: ਪੰਜਾਬ ਦੇ ਇਹਨਾਂ ਜ਼ਿਲਿਆਂ ਲਈ ਮੀਂਹ ਹਨੇਰੀ ਦਾ ਅਲਰਟ, ਮਿਲੇਗੀ ਗਰਮੀ ਤੋਂ ਰਾਹਤ

ਮਈ 15, 2025

ਬੈਟਰੀ ਤੋਂ ਲੈ ਕੇ ਪਰਫਾਰਮੈਂਸ ਤੱਕ OPPO ਨੇ ਲਾਂਚ ਕੀਤਾ ਇਹ ਨਵਾਂ ਫੋਨ ਫ਼ੀਚਰ ਨਾਲ ਭਰਪੂਰ ਤੇ ਸਸਤਾ, ਕੀਮਤ ਜਾਣ ਹੋ ਜਾਓਗੇ ਹੈਰਾਨ

ਮਈ 15, 2025

131 ਕਿਲੋ ਦੇ ਕੇਕ ਦੀ ਡਰੈੱਸ ਪਹਿਨ ਕੁੜੀ ਨੇ ਲੋਕਾਂ ਨੂੰ ਪਾਇਆ ਚੱਕਰਾਂ ‘ਚ, ਬਣਾਇਆ ਵੱਖਰਾ ਰਿਕਾਰਡ

ਮਈ 14, 2025

ਗਰਮੀਆਂ ਚ ਸਰੀਰ ਲਈ ਵਰਦਾਨ ਹੈ ਇਹ ਫਲ ਦਾ ਸ਼ਰਬਤ, ਅੱਜ ਹੀ ਬਣਾਓ ਆਪਣੇ ਰੁਟੀਨ ਦਾ ਹਿੱਸਾ

ਮਈ 14, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.