ਓਮੀਕ੍ਰੋਨ ਵਾਇਰਸ ਦੇ ਖ਼ਤਰੇ ਦਰਮਿਆਨ ਇਕ ਹੋਰ ਖ਼ਤਰਨਾਕ ਵਾਇਰਸ ਦੇ ਫੈਲਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਵੇਰੀਐਂਟ ਦਾ ਨਾਮ IHU ਹੈ। ਨਵੇਂ ਵੇਰੀਐਂਟ ਨਾਲ ਹੁਣ ਤੱਕ 12 ਲੋਕ ਇਨਫੈਕਟਿਡ ਹੋ ਚੁੱਕੇ ਹਨ। ਨਵੇਂ ਇੰਫੈਕਸ਼ਨ ਦੀ ਪਛਾਣ ਫਰਾਂਸ ਵਿੱਚ ਹੋਈ ਹੈ। ਆਈ.ਐਚ.ਯੂ. ਦੇ ਰੂਪ ਵਜੋਂ ਨਾਮਜ਼ਦ ਬੀ.1.640.2 ਵੇਰੀਐਂਟ ਨੂੰ ‘ਆਈ.ਐਚ.ਯੂ. ਮੇਡਿਟੇਰੇਨੀ ਇਨਫੈਕਸ਼ਨ’ ਦੇ ਸੋਧਕਰਤਾਵਾਂ ਨੇ ਘੱਟ ਤੋਂ ਘੱਟ 12 ਲੋਕਾਂ ਵਿੱਚ ਇਸ ਇਨਫੈਕਸ਼ਨ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਸੋਧਕਰਤਾਵਾਂ ਦਾ ਕਹਿਣਾ ਹੈ ਕਿ ਜਿਥੇ ਤੱਕ ਇਨਫੈਕਸ਼ਨ ਅਤੇ ਟੀਕਿਆਂ ਨਾਲ ਸੁਰੱਖਿਆ ਦਾ ਸਬੰਧ ਹੈ ਤਾਂ ਇਸ ਬਾਰੇ ਅਜੇ ਅੰਦਾਜਾ ਲਗਾਉਣਾ ਜਲਦਬਾਜ਼ੀ ਹੋਵੇਗੀ।











