ਬੀਤੇ ਦਿਨੀਂ ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਗਏ ਹਮਲੇ ਨਾਲ ਭਾਰੀ ਤਬਾਹੀ ਹੋਈ ਹੈ। ਜੰਗ ਦੇ ਪਹਿਲੇ ਦਿਨ 137 ਲੋਕਾਂ ਦੀ ਮੌਤ ਹੋ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਕਹਿਣਾ ਹੈ ਕਿ ਯੁੱਧ ਦੇ ਪਹਿਲੇ ਦਿਨ 137 ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਯੂਕਰੇਨ ਨੂੰ ਰੂਸ ਨਾਲ ਲੜਨ ਲਈ ਇਕੱਲਾ ਛੱਡ ਦਿੱਤਾ ਗਿਆ ਹੈ। ਜ਼ੇਲੇਂਸਕੀ ਨੇ ਟਵਿੱਟਰ ‘ਤੇ ਕਿਹਾ, “ਰੂਸ ਬੁਰਾਈ ਦੇ ਰਾਹ ‘ਤੇ ਹੈ ਪਰ ਯੂਕਰੇਨ ਆਪਣਾ ਬਚਾਅ ਕਰ ਰਿਹਾ ਹੈ ਅਤੇ ਆਪਣੀ ਆਜ਼ਾਦੀ ਨਹੀਂ ਛੱਡੇਗਾ। 10 ਫੌਜੀ ਅਫਸਰਾਂ ਸਮੇਤ 137 “ਹੀਰੋ” ਮਾਰੇ ਗਏ ਹਨ ਅਤੇ 316 ਲੋਕ ਜ਼ਖਮੀ ਹੋਏ ਹਨ।’
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਦੇਰ ਰਾਤ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ “ਹਿੰਸਾ ਨੂੰ ਤੁਰੰਤ ਖ਼ਤਮ” ਕਰਨ ਦੀ ਅਪੀਲ ਕੀਤੀ। ਭਾਰਤ ਸਰਕਾਰ ਨੇ ਵੀ ਦੇਸ਼ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ।