ਕੋਰੋਨਾ ਵਾਇਰਸ ਦੀ ਰਫ਼ਤਾਰ ਨੂੰ ਦੇਖਦਿਆਂ ਲੱਗ ਰਿਹਾ ਹੈ ਕਿ ਇਸ ਦੀ ਤੀਜੀ ਲਹਿਰ ਦੀ ਸ਼ੁਰੂਆਤ ਹੋ ਗਈ ਹੈ। ਹੁਣ ਸੁਪਰੀਮ ਕੋਰਟ ਵਿੱਚ ਵੀ ਕੋਰੋਨਾ ਨੇ ਦਸਤਕ ਦਿੱਤੀ ਹੈ। ਸੁਪਰੀਮ ਕੋਰਟ ਦੇ 4 ਜੱਜਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੁਪਰੀਮ ਕੋਰਟ ਦੇ ਦੋ ਜੱਜ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਨ੍ਹਾਂ ਤੋਂ ਇਵਾਲਾ ਰਜਿਸਟਰੀ ਦੇ ਕਰੀਬ 150 ਕਰਮਚਾਰੀ ਜਾਂ ਤਾਂ ਪਾਜ਼ੇਟਿਵ ਹਨ ਜਾਂ ਫਿਰ ਕੁਆਰੰਟੀਨ ‘ਚ ਹਨ। ਸੀ.ਜੇ.ਆਈ. ਜਸਟਿਸ ਐਨ.ਵੀ. ਰਮਨਾ ਨੇ ਵੀਰਵਾਰ ਨੂੰ ਹੀ ਹਫਤੇ ਵਿੱਚ ਤਿੰਨ ਦਿਨ ਮਾਮਲਿਆਂ ਨੂੰ ਸਰੀਰਕ ਤੌਰ ‘ਤੇ ਸੁਣਵਾਈ ‘ਤੇ ਰੋਕ ਲਗਾ ਦਿੱਤੀ ਹੈ।