‘ 6 ਮਹੀਨਿਆਂ ਤੋਂ ਅਸੀਂ ਘਰਵਾਲਿਆਂ ਨੂੰ ਨਹੀਂ ਦੇਖਿਆ, ਅਸੀਂ ਤਾਂ ਕਾਨੂੰਨੀ ਤਰੀਕੇ ਨਾਲ ਤੇਲ ਲੈਣ ਆਏ ਸੀ।ਸਾਡੇ ਕੋਲ ਸਾਰੇ ਕਾਨੂੰਨੀ ਦਸਤਾਵੇਜ਼ ਹਨ, ਜਹਾਜ਼ ‘ਤੇ ਤੇਲ ਦੀ ਇੱਕ ਬੂੰਦ ਵੀ ਨਹੀਂ ਪਰ ਨਾਈਜੀਰੀਅਨ ਸੈਨਾ ਜਬਰਦਸਤੀ ਲੈ ਕੇ ਜਾ ਰਹੀ ਹੈ।ਪਤਾ ਨਹੀਂ ਅੱਗੇ ਕੀ ਹੋਵੇਗਾ, ਅਸੀਂ ਵਾਪਸ ਆਵਾਂਗੇ ਵੀ ਜਾਂ ਨਹੀਂ”
ਇਕ ਵੀਡੀਓ ਸ਼ੇਅਰ ਕਰਕੇ ਇਹ ਗੱਲ ਕਹਿਣ ਵਾਲੇ ਰੋਸ਼ਨ ਅਰੋੜਾ ਮਰਚੈਂਟ ਨੇਵੀ ‘ਚ ਸੈਕਿੰਡ ਆਫੀਸਰ ਹਨ।ਯੂਪੀ ਦੇ ਕਾਨਪੁਰ ‘ਚ ਰਹਿਣ ਵਾਲੇ ਰੌਸ਼ਨ ਨੇ ਸਿੰਗਾਪੁਰ ਤੋਂ ਆਪਣਾ ਸ਼ਿਪ ਜੁਆਇਨ ਕੀਤਾ।ਹੁਣ ਉਹ 15 ਹੋਰ ਭਾਰਤੀਆਂ ਦੇ ਨਾਲ ਨਾਈਜ਼ੀਰੀਅਨ ਆਰਮੀ ਦੀ ਕੈਦ ‘ਚ ਹਨ।ਰੋਸ਼ਨ ਮੁਤਾਬਕ, ਉਨ੍ਹਾਂ ਨੂੰ 85 ਦਿਨ ਪਹਿਲਾਂ ਗਲਤ ਤਰੀਕੇ ਨਾਲ ਹਿਰਾਸਤ ‘ਚ ਲਿਆ ਗਿਆ ਸੀ।
ਹੁਣ ਤੱਕ ੲਕਿਵਟੋਰੀਅਲ ਗਿੰਨੀ ਦੀ ਜਲ ਸੀਮਾ ‘ਚ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਨਾਈਜੀਰੀਆ ਲਿਜਾਇਆ ਜਾ ਰਿਹਾ ਹੈ।ਰੌਸ਼ਨ ਦਾ ਕਹਿਣਾ ਹੈ ਕਿ ਉਥੇ ਉਨ੍ਹਾਂ ਦੇ ਨਾਲ ਕੀ ਹੋਵੇਗਾ,ਨਹੀਂ ਪਤਾ।ਉਨਾਂ੍ਹ ਨੇ ਪੀਐਮ ਮੋਦੀ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਸਾਰੇ ਭਾਰਤੀਆਂ ਨੂੰ ਬਚਾਉਣ ਦੀ ਅਪੀਲ ਕੀਤੀ ਹੈ।
ਜਾਣੋ ਢਾਈ ਮਹੀਨਿਆਂ ‘ਚ ਉਨ੍ਹਾਂ ਕੀ-ਕੀ ਹੋਇਆ
ਮਰਚੈਂਟ ਨੇਵੀ ਜਵਾਨ ਰੋਸ਼ਨ ਅਰੋੜਾ ਦਾ ਕਹਿਣਾ ਹੈ ਕਿ ਅਸੀਂ ਇਸ ਸਮੇਂ ਤੇਲ ਟੈਂਕਰ ਐਮਟੀ ਹੇਰੋਇਕ ਹੁਡਨ ‘ਤੇ ਹਾਂ।ਇਸ ਸਮੇਂ ਮੈਂ ਤੇ ਸਾਡਾ ਜਹਾਜ਼ ਤੇ ਇਸ ਦਾ ਪੂਰਾ ਚਾਲਕ ਦਲ ਨਜਾਇਜ਼ ਹਿਰਾਸਤ ‘ਚ ਹਾਂ।ਮੇਰੇ ਨਾਲ ਭਾਰਤ ਦੇ 15 ਨਾਵਿਕ ਹੋਰ ਹਨ।
ਉਨਾਂ੍ਹ ਦਾ ਕਹਿਣਾ ਹੈ ਸਾਨੂੰ ਆਰਡਰ ਮਿਲਿਆ ਹੈ ਕਿ ਸਾਡੇ ਸ਼ਿਪ ਨੂੰ ਖਿੱਚ ਕੇ ਲਿਜਾਇਆਜਾਵੇਗਾ ਤੇ ਨਾਈਜੀਰੀਆ ਦੀ ਸਮੁੰਦਰੀ ਸੀਮਾ ‘ਤੇ ਛੱਡ ਦਿੱਤਾ ਜਾਵੇਗਾ।ਸਾਡਾ ਜਹਾਜ਼ ਹਿਰਾਸਤ ‘ਚ ਹੈ, ਇਸ ਲਈ ਅਸੀਂ ਉਸਦਾ ਇੰਜਣ ਚਾਲੂ ਨਹੀਂ ਕਰ ਸਕਦੇ।ਇਸ ਲਈ ਉਸ ਨੂੰ ਟਗਬੋਟ ਤੋਂ ਖਿੱਚ ਕੇ ਲਿਜਾਇਆਜਾਵੇਗਾ।
ਅੱਗੇ ਸਾਡੇ ਨਾਲ ਕੀ ਹੋਣ ਵਾਲਾ ਹੈ, ਇਹ ਕਿਸੇ ਨੂੰ ਨਹੀਂ ਪਤਾ।ਸਾਡੇ 15 ਸਾਥੀ ਪੋਰਟ ‘ਤੇ ਖੜ੍ਹੇ ਹਨ।ਉਨ੍ਹਾਂ ਨੂੰ ਜਾਂ ਤਾਂ ਸਾਡੇ ਨਾਲ ਹੀ ਰੱਖਿਆ ਜਾਵੇਗਾ ਜਾਂ ਸੈਨਾ ਦੇ ਜਵਾਨ ਟਗਬੋਟ ‘ਚ ਲੈ ਜਾਣਗੇ।
ਛੇ ਮਹੀਨਿਆਂ ਤੋਂ ਅਸiਂ ਆਪਣੇ ਮਾਂ-ਬਾਪ, ਦੋਸਤਾਂ ਜਾਂ ਕਿਸੇ ਵੀ ਕਰੀਬੀ ਨੂੰ ਨਹੀਂ ਦੇਖਿਆ।ਮੈਂ ਇੰਨੇ ਦਿਨਾਂ ਤੋਂ ਸ਼ਿਪ ‘ਤੇ ਹੀ ਹਾਂ।ਹੁਣ ਤਕ ਇਕ ਵਾਰ ਵੀ ਜਮੀਨ ‘ਤੇ ਪੈਰ ਨਹੀਂ ਰੱਖਿਆ।ਅਜੇ ਜਿੰਦਗੀ ਬਹੁਤ ਮੁਸ਼ਕਿਲ ਹੈ।7 ਹਥਿਆਰਬੰਦ ਜਵਾਨ ਸਾਨੂੰ ਘੇਰੀ ਖੜ੍ਹੀ ਹਨ।ਮੈਨੂੰ ਬਹੁਤ ਚਿੰਤਾ ਹੋ ਰਹੀ ਹੈ।ਅਸੀਂ ਨਹੀਂ ਜਾਣਦੇ ਕਿ ਕਿੰਨੇ ਮਹੀਨੇ ਜਾਂ ਕਿੰਨੇ ਸਾਲ ਦੇ ਲਈ ਸਾਨੂੰ ਹਿਰਾਸਤ ‘ਚ ਰੱਖਿਆ ਜਾਵੇਗਾ।ਅਸੀਂ ਬੇਗੁਨਾਹ ਹਾਂ ਫਿਰ ਵੀ ਸਾਡੇ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਜਾਰਿਹਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h