ਸੋਮਵਾਰ, ਅਕਤੂਬਰ 5, 2026 02:28 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਕੋਰੋਨਾ ਟੀਕਾਕਰਨ: 18+ ਵਰਗ ਲਈ ਲੱਗ ਸਕਦੇ ਹਨ 28 ਮਹੀਨੇ

by propunjabtv
ਮਈ 12, 2021
in ਦੇਸ਼
0

ਜੇ ਕੇਂਦਰ ਸਰਕਾਰ ਔਸਤਨ 17.65 ਲੱਖ ਖੁਰਾਕ ਰੋਜ਼ਾਨਾ ਦੀ ਮੌਜੂਦਾ ਦਰ ਨਾਲ ਕੋਰੋਨਾ ਦੀ ਟੀਕੇ ਮੁਹੱਈਆ ਕਰਵਾਉਣਾ ਜਾਰੀ ਰੱਖੇ ਤਾਂ ਦੇਸ਼ ’ਚ 18 ਸਾਲ ਤੋਂ ਵੱਧ ਉਮਰ ਵਰਗ ਦੇ 90 ਕਰੋੜ ਲੋਕਾਂ ਦੇ ਟੀਕਾਕਰਨ ’ਚ ਲੱਗਭਗ 28 ਮਹੀਨੇ ਲੱਗਣਗੇ। ਅਪ੍ਰੈਲ ’ਚ ਰੋਜ਼ਾਨਾ ਔਸਤ 29.33 ਲੱਖ ਟੀਕੇ ਲਾਏ ਗਏ ਜਿਸ ਨਾਲ ਮਈ ਦੇ ਪਹਿਲੇ 10 ਦਿਨਾਂ ’ਚ 17.65 ਲੱਖ ਰੋਜ਼ਾਨਾ ਟੀਕਿਆਂ ਦਾ ਅੰਕੜਾ ਸਾਹਮਣੇ ਆਇਆ। ਟੀਕਾਕਰਨ ’ਚ 40 ਫ਼ੀਸਦੀ ਦੀ ਭਾਰੀ ਗਿਰਾਵਟ ਵੇਖੀ ਗਈ ਜੋ ਕਿ ਚਿੰਤਾਜਨਕ ਹੈ। ਇਹ ਭਾਰੀ ਗਿਰਾਵਟ ਅਪ੍ਰੈਲ ਅਤੇ ਮਈ ਦੇ ਪਹਿਲੇ 10 ਦਿਨਾਂ ’ਚ ਵੇਖੀ ਗਈ। 90 ਕਰੋੜ ਆਬਾਦੀ ਨੂੰ ਛੱਡ ਕੇ ਬਾਕੀ 43 ਫ਼ੀਸਦੀ ਆਬਾਦੀ ਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਅਪ੍ਰੈਲ ਮਹੀਨੇ ’ਚ 29.33 ਲੱਖ ਰੋਜ਼ਾਨਾ ਦੀ ਔਸਤ ਨਾਲ 8.80 ਕਰੋੜ ਟੀਕੇ ਲਾਏ ਗਏ ਜਦੋਂ ਕਿ ਮਈ ਦੇ ਪਹਿਲੇ 10 ਦਿਨਾਂ ’ਚ ਇਹ ਔਸਤ 17.65 ਲੱਖ ਰੋਜ਼ਾਨਾ ਤੱਕ ਡਿੱਗਣ ਨਾਲ ਕੁੱਲ 1.76 ਕਰੋੜ ਟੀਕੇ ਲਗਾਏ ਗਏ। 11 ਅਪ੍ਰੈਲ ਨੂੰ 40 ਲੱਖ ਟੀਕੇ ਰੋਜ਼ਾਨਾ ਦਾ ਰਿਕਾਰਡ ਪੱਧਰ ਪੁੱਜਣ ’ਤੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਰੋਜ਼ਾਨਾ 50 ਲੱਖ ਟੀਕੇ ਲਗਾਏ ਜਾਣ ਪਰ ਉਨ੍ਹਾਂ ਦੇ ਐਲਾਨ ਦੇ ਬਾਵਜੂਦ ਮਈ ’ਚ ਇਹ ਗਿਰਾਵਟ ਵੇਖੀ ਗਈ। ਜਦੋਂ ਸੂਬੇ ਟੀਕੇ ਦੀ ਕਮੀ ਨੂੰ ਲੈ ਕੇ ਲਗਾਤਾਰ ਰੌਲਾ ਮਚਾ ਰਹੇ ਹਨ ਅਤੇ ਲੋਕ ਟੀਕੇ ਲਗਵਾਉਣ ਲਈ ਇੱਧਰ-ਓਧਰ ਭਟਕ ਰਹੇ ਹਨ ਤਾਂ ਅਜਿਹੇ ’ਚ ਪ੍ਰਧਾਨ ਮੰਤਰੀ ਕੋਰੋਨਾ ਵਰਕ ਫੋਰਸ ਦੇ ਮੁਖੀ ਡਾ. ਵੀ. ਕੇ. ਪਾਲ ਇਹ ਦਾਅਵਾ ਕਰ ਰਹੇ ਹਨ ਕਿ ਟੀਕਾਕਰਨ ਨੀਤੀ ਆਪਣੇ ਆਪ ’ਚ ਸੰਪੂਰਣ ਹੈ।

ਦੇਸ਼ ਦੇ 18 ਸਾਲ ਤੋਂ ਉੱਪਰ ਵਾਲੇ ਉਮਰ ਵਰਗ ਦੇ ਟੀਕਾਕਰਨ ਲਈ 180 ਕਰੋੜ ਟੀਕਿਆਂ ਦੀ ਜ਼ਰੂਰਤ ਹੈ। ਇਨ੍ਹਾਂ ’ਚ ਲੱਗਭਗ 18 ਕਰੋੜ ਟੀਕੇ ਲਗਾਏ ਜਾ ਚੁੱਕੇ ਹਨ। ਭਾਰਤ ਨੂੰ ਹੁਣ 162 ਕਰੋੜ ਟੀਕੇ ਚਾਹੀਦੇ ਹਨ। ਆਸ ਦੀ ਕਿਰਨ ਇਹ ਹੈ ਕਿ ਸਰਕਾਰ ਦਾ ਕਹਿਣਾ ਹੈ ਕਿ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਦੋਵੇਂ ਮਾਰਚ 2022 ਤੱਕ ਘੱਟ ਤੋਂ ਘੱਟ 80 ਤੋਂ 110 ਕਰੋੜ ਟੀਕੇ ਮੁਹੱਈਆ ਕਰਾ ਦੇਣਗੀਆਂ ਜਦੋਂ ਕਿ ਰੂਸੀ ਸਪੁਤਨਿਕ-ਵੀ 20 ਮਈ ਤੋਂ ਬਾਅਦ ਭਾਰਤ ਪਹੁੰਚ ਰਿਹਾ ਹੈ।

ਸਪੁਤਨਿਕ-ਵੀ ਦੀ ਦਰਾਮਦ ਅਤੇ ਉਸ ਦੇ ਘਰੇਲੂ ਉਤਪਾਦਨ ਨਾਲ ਦੇਸ਼ ’ਚ 10 ਤੋਂ 12 ਕਰੋੜ ਟੀਕੇ ਉਪਲੱਬਧ ਹੋ ਜਾਣਗੇ। ਇਸ ਤੋਂ ਇਲਾਵਾ ਜਾਇਡਸ ਕੈਡਿਲਾ ਦਾ ਜਾਇਕੋਵ-ਡੀ ਟੀਕਾ 8 ਤੋਂ 10 ਕਰੋੜ ਖੁਰਾਕਾਂ ਦੇ ਨਾਲ ਜੂਨ-ਜੁਲਾਈ ’ਚ ਬਾਜ਼ਾਰ ’ਚ ਆ ਸਕਦਾ ਹੈ। ਪੁਣੇ ਦੇ ਜੈਨੋਵਾ ਫਾਰਮਾਸਿਊਟੀਕਲਸ ਨੇ ਆਪਣੇ ਕੋਰੋਨਾ ਟੀਕੇ ਦਾ ਹਿਊਮਨ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਮਾਰਚ 2022 ਤੱਕ ਭਾਰਤ ’ਚ 128 ਕਰੋੜ ਟੀਕੇ ਉਪਲੱਬਧ ਹੋ ਜਾਣਗੇ। ਫਾਇਜ਼ਰ, ਮਾਡਰਨਾ ਅਤੇ ਜਾਨਸਨ ਐਂਡ ਜਾਨਸਨ ਵੱਲੋਂ ਵੀ ਤਾਂ ਕੁਝ ਟੀਕੇ ਮਿਲਣਗੇ ਹੀ।

Tags: coronacorona vaccination
Share201Tweet126Share50

Related Posts

ਅੱਜ ਸ਼੍ਰੀ ਰਾਮ ਮੰਦਰ ਸਰੋਵਰ ਵਿਕਾਸ ਸਮਿਤੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਵਿਸ਼ੇਸ਼ ਸਨਮਾਨ

ਅਕਤੂਬਰ 2, 2026

ਵਿਕਸਤ ਭਾਰਤ ਲਈ ਸਵੱਛਤਾ ਰੋਜ਼ਾਨਾ ਦੀ ਨਾਗਰਿਕ ਜ਼ਿੰਮੇਵਾਰੀ ਬਣੇ: ਸਤਨਾਮ ਸਿੰਘ ਸੰਧੂ

ਅਕਤੂਬਰ 2, 2026

“ਫਤਿਹਗੜ੍ਹ ਸਾਹਿਬ ਡੇਰਾਬੱਸੀ ਅਤੇ ਲਾਲੜੂ ਵਿੱਚ ‘ਨਸ਼ਾ ਮੁਕਤ ਪੰਜਾਬ ਯਾਤਰਾ’ ਵਿੱਚ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਮਨੋਜ ਤਿਵਾੜੀ ਨੇ ਕੀਤੀ ਸ਼ਮੂਲੀਅਤ

ਸਤੰਬਰ 21, 2026

ਹੁਣ 2,000 ਰੁਪਏ ਤੋਂ ਵੱਧ ਦੇ UPI ਭੁਗਤਾਨਾਂ ‘ਤੇ ਲੱਗੇਗਾ ਚਾਰਜ, ਇਸ ਤਾਰੀਕ ਤੋਂ ਲਾਗੂ ਹੋਵੇਗਾ ਇਹ ਨਵਾਂ ਨਿਯਮ

ਸਤੰਬਰ 16, 2026

7 ਸਾਲਾਂ ਬਾਅਦ ਭਾਰਤ ਪਹੁੰਚੇ ਸ਼ੀ ਜਿਨਪਿੰਗ, ਦਿੱਲੀ ਦੇ ਪਾਲਮ ਹਵਾਈ ਅੱਡੇ ‘ਤੇ ਸ਼ਾਨਦਾਰ ਸਵਾਗਤ

ਸਤੰਬਰ 12, 2026

ਤੇਲ ਚੋਰੀ ਦੌਰਾਨ ਨਿਕਲੀ ਜ਼ਹਿਰੀਲੀ ਗੈਸ, 37 ਲੋਕਾਂ ਦੀ ਮੌਤ; ਕਈ ਅਜੇ ਵੀ ਲਾਪਤਾ

ਸਤੰਬਰ 4, 2026
Load More

Recent News

ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਪੰਜਾਬ ਪੁਲਿਸ ਵਿੱਚ 10 ਹਜ਼ਾਰ ਨਵੀਆਂ ਅਸਾਮੀਆਂ ਭਰੀਆਂ ਜਾਣਗੀਆਂ : ਭਗਵੰਤ ਸਿੰਘ ਮਾਨ

ਅਕਤੂਬਰ 4, 2026

ਨਵੇਂ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਅਕਾਲੀ ਦਲ ਵਿੱਚ ਹੁੰਦਿਆਂ ਨਸ਼ਿਆਂ ਅਤੇ ‘ਬੇਅਦਬੀ’ ਦੇ ਮੁੱਦੇ ’ਤੇ ਚੁੱਪ ਕਿਉਂ ਰਹੇ? – ਹਰਪਾਲ ਸਿੰਘ ਚੀਮਾ

ਅਕਤੂਬਰ 4, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਂਦਰੀ ਖੁਰਾਕ ਤੇ ਜਨਤਕ ਵੰਡ ਮੰਤਰੀ ਨੂੰ ਪੱਤਰ, ਸਟੋਰੇਜ ਲਈ ਜਗ੍ਹਾ ਦੀ ਘਾਟ ਕਾਰਨ ਮੰਡੀਆਂ ਵਿੱਚ ਕਿਸਾਨ ਖੱਜਲ-ਖੁਆਰ ਨਾ ਹੋਣ

ਅਕਤੂਬਰ 3, 2026

ਅਮਰਜੀਤ ਚਾਵਲਾ ‘ਤੇ 8 ਮਹੀਨੇ ਸਰਾਂ ‘ਚ ਸ਼ੋਸ਼ਣ ਦੇ ਦੋਸ਼, ਲੱਖਾਂ ਰੁਪਏ ਦੀ ਹੇਰਾਫੇਰੀ ‘ਤੇ ਐਸਜੀਪੀਸੀ ਅਤੇ ਸੁਖਬੀਰ ਬਾਦਲ ਦੀ ਚੁੱਪ ਵੱਡੇ ਸਵਾਲ ਖੜ੍ਹੇ ਕਰਦੀ ਹੈ:ਬਲਤੇਜ ਪੰਨੂ

ਅਕਤੂਬਰ 3, 2026

‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਵੋਟ ਚੋਰੀ ਦੇ ਖਿਲਾਫ ਸੰਸਦ ਕੰਪਲੈਕਸ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਦਿੱਤਾ ਧਰਨਾ

ਅਕਤੂਬਰ 3, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.