ਨਵੀਂ ਦਿੱਲੀ: ਦੇਸ਼ ਭਰ ‘ਚ ਅੱਜ ਤੋਂ ਕੇਂਦਰ ਸਰਕਾਰ ਹਰ ਰਾਜ ਵਿੱਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਮੁਫਤ ਕੋਰੋਨਾ ਟੀਕਾ ਮੁਹੱਈਆ ਕਰਵਾਏਗੀ। ਦੇਸ਼ ‘ਚ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਮੁਫਤ ਕੋਰੋਨਾ ਵੈਕਸੀਨ ਲੱਗੇਗੀ ਅਤੇ ਨਿੱਜ਼ੀ ਹਸਪਤਾਲਾਂ ਦੇ ਵਿੱਚ 150 ਰੁਪਏ ਦਾ ਚਾਰਜ ਲੈ ਸਕਣਗੇ | ਭਾਰਤ ਸਰਕਾਰ ਖ਼ੁਦ ਕੋਰੋਨਾ ਟੀਕਾ ਨਿਰਮਾਤਾਵਾਂ ਕੋਲੋਂ ਕੁਲ ਟੀਕੇ ਉਤਪਾਦਨ ਦਾ 75 ਪ੍ਰਤੀਸ਼ਤ ਖਰੀਦ ਕਰੇਗੀ ਅਤੇ ਇਸ ਨੂੰ ਸੂਬਾ ਸਰਕਾਰਾਂ ਨੂੰ ਮੁਫਤ ਦੇਵੇਗੀ। ਇਸ ਦੇ ਨਾਲ ਹੀ ਭਾਰਤ ਵਿਚ ਬਣ ਰਹੀ 25 ਪ੍ਰਤੀਸ਼ਤ ਟੀਕਾ ਨਿੱਜੀ ਖੇਤਰ ਦੇ ਹਸਪਤਾਲ ਸਿੱਧੇ ਲੈ ਸਕਦੇ ਹਨ, ਇਹ ਪ੍ਰਣਾਲੀ ਜਾਰੀ ਰਹੇਗੀ।
ਨਿੱਜੀ ਹਸਪਤਾਲ ਕੋਰੋਨਾ ਟੀਕੇ ਦੀ ਨਿਸ਼ਚਤ ਕੀਮਤ ਤੋਂ ਬਾਅਦ ਇੱਕ ਖੁਰਾਕ ਲਈ ਵੱਧ ਤੋਂ ਵੱਧ 150 ਰੁਪਏ ਦਾ ਚਾਰਜ ਲੈ ਸਕਣਗੇ। ਇਸ ਦੀ ਨਿਗਰਾਨੀ ਦਾ ਕੰਮ ਸੂਬਾ ਸਰਕਾਰਾਂ ਕੋਲ ਰਹੇਗਾ। ਕੇਂਦਰ ਸਰਕਾਰ ਸੂਬਿਆਂ ਦੀ ਅਬਾਦੀ, ਕੋਰੋਨਾ ਸੰਕਰਮਿਤਾਂ ਦੀ ਗਿਣਤੀ ਅਤੇ ਟੀਕਾਕਰਨ ਦੀ ਗਤੀ ਦੇ ਅਨੁਸਾਰ ਟੀਕੇ ਦਵੇਗੀ।