ਜਿਹੜੇ ਕੌਮਾਂਤਰੀ ਯਾਤਰੀਆਂ ਨੂੰ ਕੋਵਿਡ ਟੀਕਾਕਰਨ ਦੀਆਂ ਸਾਰੀਆਂ ਖੁਰਾਕਾਂ ਲੱਗ ਚੁੱਕੀਆਂ ਹਨ ਅਤੇ ਉਹ ਅਜਿਹੇ ਦੇਸ਼ ਤੋਂ ਆਏ ਹਨ, ਜਿਸ ਨਾਲ ਭਾਰਤ ਨੇ ਵਿਸ਼ਵ ਸਿਹਤ ਸੰਸਥਾ ਵੱਲੋਂ ਮਨਜ਼ੂਰਸ਼ੁਦਾ ਕੋਵਿਡ-19 ਟੀਕਿਆਂ ਦੀ ਆਪਸੀ ਮਨਜ਼ੂਰੀ ਲਈ ਇੰਤਜ਼ਾਮ ਕੀਤਾ ਹੈ, ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। ਭਾਰਤ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਮੁਤਾਬਕ ਅਜਿਹੇ ਯਾਤਰੀਆਂ ਨੂੰ 25 ਅਕਤੂਬਰ ਤੋਂ ਇਕਾਂਤਵਾਸ ਅਤੇ ਜਾਂਚ ਦੀ ਲੋੜ ਨਹੀਂ ਪਏਗੀ। ਇਸੇ ਦੌਰਾਨ ਇਨ੍ਹਾਂ ਯਾਤਰੀਆਂ ਨੂੰ ਆਰਟੀ-ਪੀਸੀਆਰ ਦੀ ਨੈਗੇਟਿਵ ਰਿਪੋਰਟ ਦੇਣੀ ਲਾਜ਼ਮੀ ਹੋਵੇਗੀ। –