1984 ਦੌਰਾਨ ਸਰਕਾਰੀ ਤਸ਼ਦੱਦ ਦਾ ਰਿਕਾਰਡ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਜਾਵੇਗਾ ਇਕੱਠਾ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਿ ਜੂਨ 1984 ਦੇ ਦੌਰਾਨ ਵਾਪਰੇ ਘੱਲੂਘਾਰੇ ਦਾ ਰਿਕਾਰਡ ਅਕਾਲ ਤਖਤ ਸਾਹਿਬ ਵੱਲੋਂ ਇਕੱਠਾ ਕੀਤਾ ਜਾਵੇਗਾ। ਹੋ ਵੀ ਚਸ਼ਮਦੀਦ ਇਸ ਦਾ ਸ਼ਿਕਾਰ ਹੋਏ ਹਨ ਉਹ ਆਪਣਾ ਰਿਕਾਰਡ ਇਕ ਵੀਡੀਓ ਦੇ ਰੂਪ ਚ ਜਲਦ ਤੋਂ ਜਲਦ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਮ੍ਹਾਂ ਕਰਵਾਉਣ
ਅੱਜ ਸਾਬਕਾ ਫੈਡਰਸ਼ਨ ਆਗੂ ਤੇ ਅਕਾਲ ਤਖਤ ਸਾਹਿਬ ਵੱਲੋਂ ਸਨਮਾਨਿਤ ਸ਼ਖ਼ਸੀਅਤ ਹਰਵਿੰਦਰ ਸਿੰਘ ਖਾਲਸਾ ਦੇ ਗ੍ਰਿਹ ਵਿੱਖੇ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਨੇ ਹਰਵਿੰਦਰ ਸਿੰਘ ਖਾਲਸਾ ਪਾਸੋਂ 1984 ਤੋਂ ਪਹਿਲਾ ਤੇ ਬਾਅਦ ਦੀ ਸਾਰੀ ਜਾਣਕਾਰੀ ਹਾਸਲ ਕੀਤੀ ਤੇ ਕਿਹਾ ਕਿ ਉਹ ਗੱਲਾਂ ਕਿਤਾਬਾਂ ਚੋ ਪ੍ਰਾਪਤ ਨਹੀਂ ਕੀਤਿਆਂ ਜਾ ਸਕਦੀਆਂ ਜੋ ਹਰਵਿੰਦਰ ਸਿੰਘ ਖਾਲਸਾ ਦੀ ਜ਼ੁਬਾਨੀ ਸੁਣਿਆ ਪਤਾ ਲੱਗਦਾ ਹੈ