ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਕਾਂਗਰਸ ਹਾਈ ਕਮਾਂਡ ਦੇ ਫੈਸਲੇ ਤੋਂ ਪਹਿਲਾਂ ਫੇਰ ਇਕ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ ਕੀਤਾ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਵਿਚ ਦੋ ਪਰਿਵਾਰਾਂ ਦਾ ਰਾਜ ਹੈ ਤੇ ਇਹਨਾਂ ਪਰਿਵਾਰਾਂ ਦੀ ਹੀ ਹਰ ਮਾਮਲੇ ਵਿਚ ਚਲਦੀ ਹੈ। ਜੋ ਇਹਨਾਂ ਮੁਤਾਬਕ ਚਲਦਾ ਹੈ, ਉਸਦਾ ਹਰ ਕੰਮ ਹੋ ਜਾਂਦਾ ਹੈ ਜੋ ਨਹੀਂ ਚਲਦਾ, ਉਸਦੀ ਕੋਈ ਸੁਣਵਾਈ ਨਹੀਂ ਹੁੰਦੀ।ਸਿੱਧੂ ਨੇ ਕਿਹਾ ਕਿ ਉਸਨੂੰ ਕਿਸੇ ਅਹੁਦੇ ਦੀ ਜ਼ਰੂਰਤ ਨਹੀਂ ਪਰ ਜੇਕਰ ਤਾਕਤ ਮਿਲੇ ਤਾਂ ਉਹ ਲੋਕਾਂ ਦੀ ਜ਼ਿੰਦਗੀ ਬਦਲ ਸਕਦਾ ਹੈ।
ਪਟਿਆਲਾ ਰਿਹਾਇਸ਼ ’ਤੇ PRO PUNJAB ਨੂੰ ਦਿੱਤੀ ਇੰਟਰਵਿਊ ‘ਚ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੌਣ ਹੁੰਦੈ ਮੇਰੇ ਲਈ ਦਰਵਾਜ਼ੇ ਬੰਦ ਕਰਨ ਵਾਲਾ। ਕੈਪਟਨ ਕਾਂਗਰਸ ਨਹੀਂ ਹੈ ਬਲਕਿ ਹਾਈ ਕਮਾਂਡ ਕਾਂਗਰਸ ਹੈ।
ਉਸਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਸੀਂ ਬਣਾਇਆ ਹੈ। ਜੇਕਰ ਉਸਨੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਅਸੀਂ ਉਸਦੇ ਸੋਹਲੇ ਗਾ ਰਹੇ ਹੁੰਦੇ ਪਰ ਵੇਖੋ ਉਸਦੇ ਖਿਲਾਫ ਕਿੰਨੀ ਬਗਾਵਤ ਹੈ।
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ’ਤੇ ਦੋ ਪਰਿਵਾਰ ਰਾਜ ਕਰ ਰਹੇ ਹਨ ਜੋ ਪੰਜਾਬ ਨੂੰ ਲੁੱਟ ਕੇ ਖਾ ਗਏ ਤੇ ਸੂਬੇ ਨੂੰ ਕਰਜ਼ਈ ਕਰ ਦਿੱਤਾ ਹੈ।ਜੋ ਇਹਨਾਂ ਮੁਤਾਬਕ ਚਲਦਾ ਹੈ, ਉਸਦਾ ਹਰ ਕੰਮ ਹੋ ਜਾਂਦਾ ਹੈ ਜੋ ਨਹੀਂ ਚਲਦਾ, ਉਸਦੀ ਕੋਈ ਸੁਣਵਾਈ ਨਹੀਂ ਹੁੰਦੀ।
ਸਿੱਧੂ ਨੇ ਵਾਰ ਵਾਰ ਇਹ ਦਾਆਵਾ ਕੀਤਾ ਕੀ ਕਿ ਉਸਨੇ ਕੋਈ ਅਹੁਦਾ ਨਹੀਂ ਮੰਗਿਆ ਅਤੇ ਉਸਨੂੰ ਕਿਸੇ ਅਹੁਦੇ ਦੀ ਜ਼ਰੂਰਤ ਨਹੀਂ ਪਰ ਜੇਕਰ ਤਾਕਤ ਮਿਲੇ ਤਾਂ ਉਹ ਲੋਕਾਂ ਦੀ ਜ਼ਿੰਦਗੀ ਬਦਲ ਸਕਦਾ ਹੈ।