ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇਹ ਲੜੀ ਤੈਅ ਸਮੇਂ ਤੇ ਸ਼ੁਰੂ ਹੋਏਗੀ ਜਾਂ ਨਹੀਂ, ਕੁਝ ਕਿਹਾ ਨਹੀਂ ਜਾ ਸਕਦਾ। ਇੰਗਲੈਂਡ ਵਿਚ ਕਰੋਨਾ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਹੋਏ ਵਾਧੇ ਦਾ ਅਸਰ ਭਾਰਤੀ ਟੀਮ ‘ਤੇ ਵੀ ਪਿਆ ਹੈ।ਟੀਮ ਇੰਡੀਆ ਦੇ 2 ਖਿਡਾਰੀਆਂ ਨੂੰ ਕਰੋਨਾ ਹੋ ਗਿਆ।ਪਾਜ਼ੇਟਿਵ ਪਾਏ ਜਾਣ ਤੋਂ ਬਾਅਦ, ਖਿਡਾਰੀਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ। ਉਮੀਦ ਕੀਤੀ ਜਾ ਰਹੀ ਹੈ ਕਿ ਟੀਮ ਇੰਡੀਆ ਵਿਚ ਕੋਰੋਨਾ ਸੰਕਰਮਿਤ ਖਿਡਾਰੀਆਂ ਦੀ ਗਿਣਤੀ ਵੱਧ ਸਕਦੀ ਹੈ।
ਨਿਊਜ਼ੀਲੈਂਡ ਖ਼ਿਲਾਫ਼ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਤੋਂ ਬਾਅਦ ਟੀਮ ਇੰਡੀਆ ਇਨ੍ਹਾਂ ਦਿਨਾਂ ਵਿੱਚ ਤਿੰਨ ਹਫ਼ਤਿਆਂ ਦੇ ਬਰੇਕ ‘ਤੇ ਹੈ। ਇਸ ਦੌਰਾਨ ਭਾਰਤ ਦੇ ਕਈ ਖਿਡਾਰੀ ਬ੍ਰਿਟੇਨ ਦੀਆਂ ਵੱਖ-ਵੱਖ ਥਾਵਾਂ ‘ਤੇ ਘੁੰਮਦੇ ਵਿਖਾਈ ਦਿੱਤੇ। ਇਸੇ ਦੌਰਾਨ, ਉਹਨਾਂ ਕੋਰੋਨਾ ਦੀ ਲਾਗ ਲੱਗਣ ਦੀ ਸੰਭਾਵਨਾ ਹੈ।
ਬ੍ਰਿਟੇਨ ਵਿਚ ਦੋ ਭਾਰਤੀ ਖਿਡਾਰੀ ਕੋਰੋਨਾ ਸੰਕਰਮਿਤ ਪਾਏ ਗਏ ਅਤੇ ਹੁਣ ਦੋਵੇਂ ਠੀਕ ਹੋ ਰਹੇ ਹਨ, ਜਿਨ੍ਹਾਂ ਵਿਚੋਂ ਇਕ ਦੀ ਰਿਪੋਰਟ ਨੈਗੇਟਿਵ ਆਈ ਹੈ। ਦੂਜੇ ਖਿਡਾਰੀ ਦਾ ਟੈਸਟ 18 ਜੁਲਾਈ ਨੂੰ ਕੀਤਾ ਜਾਵੇਗਾ, ਉਦੋਂ ਤਕ ਉਸ ਦਾ 10 ਦਿਨਾਂ ਦਾ ਆਈਸ਼ੋਲੇਸ਼ਨ ਦਾ ਸਮਾਂ ਵੀ ਪੂਰਾ ਹੋ ਜਾਵੇਗਾ।