ਕਾਂਗਰਸ ਪਾਰਲੀਮਾਨੀ ਪਾਰਟੀ ਦੇ ਚੇਅਰਪਰਸਨ ਸੋਨੀਆ ਗਾਂਧੀ ਨੇ ਸੰਸਦ ਦੇ ਆਉਂਦੇ ਮੌਨਸੂਨ ਸੈਸ਼ਨ ਨੁੰ ਲੈਕੇ ਪਾਰਟੀ ਦੇ ਦੋ ਗਰੁੱਪ ਬਣਾ ਦਿੱਤੇ ਹਨ। ਲੋਕ ਸਭਾ ਵਿਚ ਇਸ ਗਰੁੱਪ ਦੀ ਅਗਵਾਈ ਅਧੀਰ ਰੰਜਨ ਚੌਧਰੀ ਕਰਨਗੇ ਜਦਕਿ ਰਾਜ ਸਭਾ ਵਿਚ ਗਰੁੱਪ ਦੀ ਅਗਵਾਈ ਮਲਿਕਾਅਰਜੁਨ ਖੜਗੇ ਕਰਨਗੇ।ਦੋਹੇਂ ਗਰੁੱਪ ਸੰਸਦ ਵਿਚ ਅਪਣਾਈ ਜਾਣ ਵਾਲੀ ਰਣਨੀਤੀ ਨੁੰ ਲੈ ਕੇ ਰੋਜ਼ਾਨਾਮੀਟਿੰਗ ਕਰਨਗੇ ਤੇ ਲੋੜ ਪੈਣ ’ਤੇ ਸੈਸ਼ਨ ਦੇ ਦੌਰਾਨ ਵੀ ਮੀਟਿੰਗਾਂ ਕਰ ਕੇ ਰਣਨੀਤੀ ਤੈਅ ਕਰਨਗੇ।
ਲੋਕ ਸਭਾ ਦੇ ਗਰੁੱਪ ਵਿਚ ਗੌਰਵ ਗੋਗੋਈ, ਕੇ ਸੁਰੇਸ਼, ਮਨੀਸ਼ ਤਿਵਾੜੀ, ਸ਼ਸ਼ੀ ਥਰੂਪ ਤੇ ਰਵਨੀਤ ਬਿੱਟੂ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ ਰਾਜ ਸਭਾ ਦੇ ਗਰੁੱਪ ਵਿਚ ਆਨੰਦ ਸ਼ਰਮਾ, ਜੈਰਾਮ ਰਮੇਸ਼ ਅੰਬਿਕਾ ਸੋਨੀ, ਪੀ ਚਿਦੰਬਰਮ, ਦਿਗਵਿਜੇ ਸਿੰਘ ਤੇ ਕੇ ਸੀ ਵੇਨੂਗੋਪਾਲ ਸ਼ਾਮਲ ਹਨ।