ਚੰਡੀਗੜ੍ਹ – ਪੰਜਾਬ ਦੀ ਸਿਆਸਤ ਵਿਚ ਇਕ ਵਾਰ ਫਿਰ ਨਵਾਂ ਮੋੜ ਆਇਆ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਲਈ ਵਫ਼ਾਦਾਰੀਆਂ ਬਦਲੀਆਂ ਜਾ ਰਹੀਆਂ ਹਨ। ਸਿਆਸੀ ਪਾਰਟੀਆਂ ਦੀ ਟੁੱਟ ਭੱਜ ਬੜੇ ਵੱਡੇ ਪੱਧਰ ਤੇ ਹੋਣ ਨਾਲ ਵੱਖ ਵੱਖ ਸਿਆਸੀ ਦਲਾਂ ਦੀ ਉਚ-ਲੀਡਰਸ਼ਿਪ ਚਿੰਤਾ ਦੇ ਆਲਮ ਵਿਚ ਹੈ।
ਹੁਣ ਸ਼੍ਰੋਮਣੀ ਅਕਾਲੀ ਦਲ ਦੇ 2 ਦਿੱਗਜ ਨੇਤਾ ਜਲਦੀ ਹੀ ਸੁਖਦੇਵ ਸਿੰਘ ਢੀਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਨਵੀ ਬਣ ਰਹੀ ਪਾਰਟੀ ਚ ਸ਼ਾਮਲ ਹੋ ਰਹੇ ਹਨ। ਮਿਲੇ ਵੇਰਵਿਆਂ ਮੁਤਾਬਕ ਆ ਰਹੀ ਸਿਆਸੀ ਰੁੱਤ ਦਲਬਦਲੀਆਂ, ਨਰਾਜ਼ਗੀਆਂ ਕੱਢਣ ਅਤੇ ਰਾਜਸੀ ਬਦਲਾਖ਼ੋਰੀ ਦੀ ਹੋਣ ਕਰਕੇ, ਰਾਜਨੀਤਕ ਧਮਾਕੇ ਹੋਣ ਦੀਆਂ ਸੰਭਾਵਨਵਾਂ ਕਰੀਬ ਸਾਰੀਆਂ ਪਾਰਟੀਆਂ ਵਿਚ ਸੰਭਵ ਹਨ।
ਜਾਣਕਾਰੀ ਮੁਤਾਬਕ ਬਾਦਲਾਂ ਨੂੰ ਸੱਤਾ ਤੋਂ ਦੂਰ ਰੱਖਣ ਲਈ ਜ਼ੋਰ ਅਜਮਾਈ ਤਿੱਖੀ ਹੋਣ ਦੀ ਸੰਭਾਵਨਾ ਹੈ, ਜਿੰਨਾ ਸਿੱਖੀ ਸਿਧਾਂਤ ਦਾ ਪਤਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਕਾਂਗਰਸ ਵਿਚ ਵੀ ਧੜੇਬੰਦੀ ਉਭਰੀ ਹੈ, ਭਾਜਪਾ ਕਿਸਾਨ ਅੰਦੋਲਨ ਕਰ ਕੇ ਹਾਸ਼ੀਏ ’ਤੇ ਚਲੀ ਗਈ ਹੈ। ਪੰਥਕ ਦਲਾਂ ਦਾ ਇਕੋ-ਇਕ ਨਿਸ਼ਾਨਾ ਸਿੱਖ ਸੰਗਠਨ ਅਜ਼ਾਦ ਕਰਵਾਉਣ ਪ੍ਰਤੀ ਹੈ ਜਿਸ ’ਤੇ ਪ੍ਰਵਾਰਵਾਦ ਕਾਬਜ਼ ਹੈ।