ਦੇਸ਼ ‘ਚ ਕੋਰੋਨਾ ਮਹਾਮਾਰੀ ਦੇ ਨਵੇਂ ਕੇਸਾਂ ਦੇ ਵਿੱਚ ਬੀਤੇ 24 ਘੰਟਿਆਂ ਦੌਰਾਨ ਮਾਮੂਲੀ ਵਾਧਾ ਹੋਇਆ ਹੈ|ਮੰਗਲਵਾਰ ਨੂੰ ਕੋਰੋਨਾ ਦੇ 2 ਲੱਖ 8 ਹਜ਼ਾਰ 714 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕੋਰੋਨਾ ਮਰੀਜ਼ਾਂ ਦੀ ਗਿਣਤੀ 2 ਲੱਖ ਤੋਂ ਹੇਠਾਂ ਪਹੁੰਚ ਗਈ ਸੀ। ਇਹ ਰਾਹਤ ਦੀ ਗੱਲ ਹੈ ਕਿ ਪਿਛਲੇ 24 ਘੰਟੇ ‘ਚ 2 ਲੱਖ 95 ਹਜ਼ਾਰ 85 ਵਿਅਕਤੀਆਂ ਨੇ ਕੋਰੋਨਾ ਨੂੰ ਮਾਤ ਦਿੱਤੀ।ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਨੇ ਸਰਕਾਰ ਅਤੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਪਿਛਲੇ 24 ਘੰਟੇ ‘ਚ ਕੋਰੋਨਾ ਕਾਰਨ 4159 ਲੋਕਾਂ ਦੀ ਮੌਤ ਹੋਈ ਹੈ। ਮਈ ਮਹੀਨੇ ਦੀ ਗੱਲ ਕਰੀਏ ਤਾਂ ਪਿਛਲੇ 25 ਦਿਨਾਂ ‘ਚੋਂ 13 ਦਿਨ ਰੋਜ਼ਾਨਾ ਮੌਤ ਦੀ ਗਿਣਤੀ 4 ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਤੋਂ ਪਹਿਲਾਂ 7 ਮਈ ਨੂੰ 4,233, 8 ਮਈ ਨੂੰ 4092, 11 ਮਈ ਨੂੰ 4198, 12 ਮਈ ਨੂੰ 4128, 13 ਮਈ ਨੂੰ 4000, 15 ਮਈ ਨੂੰ 4098, 17 ਮਈ ਨੂੰ 4334, 18 ਮਈ ਨੂੰ 4529, 20 ਮਈ ਨੂੰ 4209, 21 ਮਈ ਨੂੰ 4194 ਅਤੇ 23 ਮਈ ਨੂੰ 4454 ਲੋਕਾਂ ਦੀ ਮੌਤ ਹੋਈ ਸੀ।