ਨਵੀਂ ਦਿੱਲੀ 7 ਜੂਨ :ਦਿੱਲੀ ਵਿਚ ਅੱਜ ਮੈਟਰੋ ਰੇਲ ਤਿੰਨ ਹਫਤਿਆਂ ਮਗਰੋਂ ਬਹਾਲ ਹੋ ਗਈ। ਇਹ ਸੇਵਾ ਕਰੋਨਾ ਦੇ ਕੇਸ ਵਧਣ ਕਾਰਨ ਬੰਦ ਕਰ ਦਿੱਤੀ ਗਈ ਸੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਅਨੁਸਾਰ ਇਹ ਸਰਵਿਸ ਸਵੇਰੇ 6 ਵਜੇ ਸ਼ੁਰੂ ਹੋਈ ਤੇ ਸਿਰਫ 50 ਫੀਸਦੀ ਦੀ ਸਮਰੱਥਾ ਨਾਲ ਹੀ ਮੈਟਰੋ ਚੱਲੀ। ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਰੂਟਾਂ ’ਤੇ ਚੋਣਵੀਆਂ ਮੈਟਰੋ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬੁੱਧਵਾਰ ਤੱਕ ਸਮੀਖਿਆ ਕਰਨ ਤੋਂ ਬਾਅਦ ਮੈਟਰੋ ਗੱਡੀਆਂ ਦੀ ਗਿਣਤੀ ਵਧਾਈ ਜਾਵੇਗੀ।