ਸਰਕਾਰ ਨੇ ਆਮ ਲੋਕਾਂ ਨੂੰ ਵੱਡਾ ਝਟਕਾ ਦਿੰਦਿਆਂ ਪ੍ਰੋਵੀਡੈਂਟ ਫੰਡ ‘ਤੇ ਵਿਆਜ ‘ਚ ਕਟੌਤੀ ਕਰ ਦਿੱਤੀ ਹੈ। ਹੁਣ EPFO ਤਹਿਤ ਮਿਲਣ ਵਾਲੇ PF ਦੀ ਵਿਆਜ ਦਰ ਨੂੰ 8.50 ਫੀਸਦੀ ਤੋਂ ਘਟਾ ਕੇ 8.10 ਫੀਸਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
EPFO ਨੇ ਵਿੱਤੀ ਸਾਲ 2021-22 ਲਈ ਵਿਆਜ ਦਰਾਂ ਨੂੰ 8.5 ਫੀਸਦੀ ਤੋਂ ਘਟਾ ਕੇ 8.1 ਫੀਸਦੀ ਕਰ ਦਿੱਤਾ ਹੈ। ਗੁਹਾਟੀ ਵਿੱਚ ਚੱਲ ਰਹੀ ਕੇਂਦਰੀ ਟਰੱਸਟੀ ਬੋਰਡ ਦੀ ਮੀਟਿੰਗ ਵਿੱਚ ਵਿੱਤੀ ਸਾਲ 2021-22 ਲਈ EPFO ਦੀਆਂ ਵਿਆਜ ਦਰਾਂ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤਰ੍ਹਾਂ ਹੁਣ ਇਸ ਦੀਆਂ ਵਿਆਜ ਦਰਾਂ 8.50 ਫੀਸਦੀ ਤੋਂ ਘਟਾ ਕੇ 8.10 ਫੀਸਦੀ ਕਰ ਦਿੱਤੀਆਂ ਗਈਆਂ ਹਨ। EPFO ਗਾਹਕਾਂ ਲਈ ਇਹ ਵੱਡਾ ਝਟਕਾ ਹੈ।
EPF ਵਿਆਜ ਦਰਾਂ 1977-78 ਤੋਂ ਬਾਅਦ ਸਭ ਤੋਂ ਘੱਟ ਹਨ ਜਦੋਂ ਪ੍ਰੋਵੀਡੈਂਟ ਫੰਡ ‘ਤੇ ਵਿਆਜ ਦਰ 8 ਫੀਸਦੀ ਰੱਖੀ ਗਈ ਸੀ। ਇਸ ਤਰ੍ਹਾਂ ਇਹ ਪਿਛਲੇ 40 ਸਾਲਾਂ ‘ਚ ਸਭ ਤੋਂ ਘੱਟ ਵਿਆਜ ਦਰ ਹੈ। ਇਨ੍ਹਾਂ ਵਿਆਜ ਦਰਾਂ ਵਿੱਚ ਕਟੌਤੀ ਤੋਂ ਬਾਅਦ, ਪੀਐਫ ਗਾਹਕਾਂ ਅਤੇ ਮੈਂਬਰਾਂ ਨੂੰ ਉਨ੍ਹਾਂ ਦੇ ਪੀਐਫ ਉੱਤੇ ਘੱਟ ਵਿਆਜ ਮਿਲੇਗਾ।
EPF ‘ਤੇ ਵਿਆਜ ਦਰ (ਸਾਲ ਤੋਂ ਸਾਲ)
ਵਿੱਤੀ ਸਾਲ 15 – 8.75 ਪ੍ਰਤੀਸ਼ਤ
ਵਿੱਤੀ ਸਾਲ 16 – 8.80 ਪ੍ਰਤੀਸ਼ਤ
ਵਿੱਤੀ ਸਾਲ 17 -8.65%
ਵਿੱਤੀ ਸਾਲ 18 – 8.55 ਪ੍ਰਤੀਸ਼ਤ
ਵਿੱਤੀ ਸਾਲ 19 – 8.65 ਪ੍ਰਤੀਸ਼ਤ
ਵਿੱਤੀ ਸਾਲ 20 – 8.5 ਪ੍ਰਤੀਸ਼ਤ
ਵਿੱਤੀ ਸਾਲ 21-8.5%
ਵਿੱਤੀ ਸਾਲ 22 -8.10 ਪ੍ਰਤੀਸ਼ਤ