ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਾਕੌਰ ਸਿੰਘ ਨੇ ਗੈਂਗਸਟਰਾਂ ਨੂੰ ਵੀਆਈਪੀ ਟ੍ਰੀਟਮੈਂਟ ‘ਤੇ ਸਵਾਲ ਚੁੱਕੇ ਹਨ।ਮਾਨਸਾ ‘ਚ ਉਨ੍ਹਾਂ ਨੇ ਕਿਹਾ ਕਿ ਲਾਰੈਂਸ ਵਰਗਿਆਂ ਨੂੰ 24 ਘੰਟੇ ਨਵੀਆਂ ਬ੍ਰਾਂਡਡ ਟੀ-ਸ਼ਰਟਾਂ ‘ਚ ਦਿਖਾਇਆ ਜਾ ਰਿਹਾ ਹੈ।
ਪੁਲਿਸ ਵਾਲੇ ਉਸਦੇ ਨਾਲ ਫੋਟੋਆਂ ਖਿਚਵਾ ਰਹੇ ਹਨ ਉਨਾਂ੍ਹ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਨੌਜਵਾਨਾਂ ਦਾ ਲੱਗਦਾ ਇਹੀ ਬੰਦਾ ਖਾਸ ਹੈ ਅਸੀਂ ਵੀ ਇਸ ਵਰਗੇ ਬਣਨਾ ਹੈ।
ਇਨ੍ਹਾਂ ‘ਤੇ 100 ਪਰਚੇ ਹਨ।ਸਰਕਾਰ ਦੱਸੇ ਕਿ ਇਨ੍ਹਾਂ ਨੂੰ ਸੰਭਾਲ ਕੇ ਕਿਉਂ ਰੱਖਿਆ ਹੈ।ਜਿਸ ‘ਤੇ ਜਿੰਨੇ ਜਿਆਦਾ ਪਰਚੇ ਹਨ, ਉਸਦਾ ਰੰਗਦਾਰੀ ਦਾ ਕਾਰੋਬਾਰ ਉਨ੍ਹਾਂ ਚਲਦਾ ਹੈ।ਉਨ੍ਹਾਂ ਨੇ ਕਿਹਾ ਕਿ ਮੈਨੂੰ ਚਾਹੇ ਕੱਲ੍ਹ ਸਵੇਰੇ ਮਾਰ ਦੇਣ ਪਰ ਮੈਂ ਚੁੱਪ ਨਹੀਂ ਰਹਾਂਗਾ।ਇਨਾਂ੍ਹ ਦੀ ਸਕਿਓਰਿਟੀ ਹਟਾਈ ਜਾਵੇ।ਆਮ ਦੋਸ਼ੀਆਂ ਤਰ੍ਹਾਂ ਕੋਰਟ ‘ਚ ਪੇਸ਼ ਕੀਤਾ ਜਾਵੇ।
ਇਹ ਵੀ ਪੜ੍ਹੋ : Sidhu Moosewala: ਜੇ ਮੇਰੇ ਪੁੱਤ ਦਾ ਕੋਈ ਕਸੂਰ ਹੋਇਆ, ਮੈਂ ਜੇਲ੍ਹ ਜਾਊ: ਸਿੱਧੂ ਮੂਸੇਵਾਲਾ ਦੇ ਪਿਤਾ