ਦੇਸ਼ ‘ਚ ਬੀਤੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ | ਹਾਲਾਂਕਿ, ਬੀਤੇ ਦਿਨ ਨਾਲੋਂ ਮਾਮਲਿਆਂ ‘ਚ ਥੋੜਾ ਵਾਧਾ ਜਰੂਰ ਹੋਇਆ ਹੈ ਪਰ ਪਹਿਲਾ ਨਾਲੇ ਘੱਟ ਕੇਸ ਦਰਜ਼ ਹੋਏ ਹਨ| ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 93,828 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਇਸ ਦੌਰਾਨ 1,48,951 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ।
ਦੇਸ਼ ਵਿੱਚ ਕੋਰੋਨਾ ਮਾਮਲਿਆਂ ਦੇ ਘਟਣ ਦੌਰਾਨ ਇੱਕ ਚਿੰਤਾ ਇਹ ਵੀ ਹੈ ਕਿ ਦੇਸ਼ ਦੇ 15 ਸੂਬਿਆਂ ਵਿੱਚ ਕੋਰੋਨਾ ਲਾਗ ਦਰ 5 ਫ਼ੀਸਦ ਤੋਂ ਵੱਧ ਹੈ। ਵਿਸ਼ਵ ਸਿਹਤ ਸੰਗਠਨ (WHO) ਮੁਤਾਬਕ ਜੇਕਰ ਲਾਗ ਫੈਲਣ ਦੀ ਦਰ ਪੰਜ ਫ਼ੀਸਦ ਤੋਂ ਵੱਧ ਹੈ ਤਾਂ ਇਸ ਦਾ ਮਤਲਬ ਹੈ ਕਿ ਹਾਲਾਤ ਨੂੰ ਹਾਲੇ ਕਾਬੂ ਵਿੱਚ ਨਹੀਂ ਹਨ।
ਦੇਸ਼ ਵਿੱਚ ਫਿਲਹਾਲ ਗੋਆ, ਕੇਰਲ, ਨਾਗਾਲੈਂਡ, ਮੇਘਾਲਿਆ, ਤਮਿਲਨਾਡੂ, ਸਿੱਕਿਮ, ਆਂਧਰ ਪ੍ਰਦੇਸ਼, ਪੱਛਮੀ ਬੰਗਾਲ, ਓਡੀਸ਼ਾ, ਮਣੀਪੁਰ, ਕਰਨਾਟਕ, ਪੁੱਡੂਚੇਰੀ, ਮਿਜ਼ੋਰਮ, ਲਕਸ਼ਦੀਪ ਅਤੇ ਮਹਾਰਾਸ਼ਟਰ ਵਿੱਚ ਕੋਰੋਨਾ ਲਾਗ ਫੈਲਣ ਦੀ ਦਰ ਪੰਜ ਫ਼ੀਸਦ ਤੋਂ ਵੱਧ ਹੈ।