ਦੇਸ਼ ਚ ਕੋਰੋਨਾ ਦੇ ਮਾਮਲੇ ਲਗਾਤਾਰ ਤੇਜੀ ਨਾਲ ਵੱਧ ਰਹੇ ਹਨ | ਜੇ ਗੱਲ ਕਰੀਏ ਇਸ ਮਹੀਨੇ ਦੇ ਸ਼ੁਰੂਆਤੀ ਅੰਕੜੇ ਦੀ ਤਾਂ ਮਈ ਮਹੀਨੇ ਦੇ ਸ਼ੁਰੂ ਵਿੱਚ ਕੋਰੋਨਾ ਦੇ ਕੇਸ 4 ਲੱਖ ਤੋਂ ਪਾਰ ਪਹੁੰਚ ਗਏ ਸਨ ਜੋ ਹੁਣ ਘੱਟ ਹੋਣੇ ਸ਼ੁਰੂ ਹੋ ਗਏ ਹਨ | ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,59,551 ਨਵੇਂ ਕੇਸ ਸਾਹਮਣੇ ਆਏ ਹਨ ਅਤੇ 4,209 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਅੱਜ ਦੇ ਨਵੇਂ ਕੇਸਾਂ ਨੂੰ ਜੋੜਨ ਤੋਂ ਬਾਅਦ, ਭਾਰਤ ਵਿੱਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 2,60,31,991 ਹੋ ਗਈ ਹੈ। ਜਦਕਿ ਪਿੱਛਲੇ 24 ਘੰਟਿਆਂ ਵਿੱਚ, 3,57,295 ਹਜ਼ਾਰ ਲੋਕ ਕੋਰੋਨਾ ਨੂੰ ਮਾਤ ਦੇ ਠੀਕ ਹੋਏ ਹਨ।ਬੀਤੇ 24 ਘੰਟਿਆਂ ਵਿੱਚ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਵੱਧ ਟੈਸਟਿੰਗ ਕੀਤੀ ਗਈ ਹੈ। ਕੱਲ੍ਹ, ਕੁੱਲ 20,61,683 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 19,18,79,503 ਟੀਕੇ ਲਗਾਏ ਜਾ ਚੁੱਕੇ ਹਨ।