ਦੇਸ਼ ‘ਚ ਲਗਭਗ 1 ਹਫਤੇ ਤੋਂ ਕੋਰੋਨਾ ਦੇ 1 ਲੱਖ ਤੋਂ ਘੱਟ ਕੇਸ ਸਾਹਮਣੇ ਆ ਰਹੇ ਹਨ | ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 80,505 ਮਾਮਲੇ ਸਾਹਮਣੇ ਆਏ। ਇਸ ਦੌਰਾਨ 3,288 ਲੋਕਾਂ ਦੀ ਮੌਤ ਹੋਈ ਤੇ ਇਕ ਲੱਖ, 32 ਹਜ਼ਾਰ, 534 ਲੋਕ ਠੀਕ ਵੀ ਹੋਏ। ਜਦਕਿ ਐਕਟਿਵ ਕੇਸ ਯਾਨੀ ਇਲਾਜ ਕਰਵਾ ਰਹੇ ਲੋਕਾਂ ਦੀ ਸੰਖਿਆਂ ‘ਚ 54,916 ਦੀ ਗਿਰਾਵਟ ਦੇਖੀ ਗਈ।
ਫਿਲਹਾਲ ਦੇਸ਼ ‘ਚ 10.21 ਲੱਖ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਐਕਟਿਵ ਕੇਸਾਂ ‘ਚ ਗਿਰਾਵਟ ਦਾ ਪਿਛਲੇ ਕੁਝ ਦਿਨਾਂ ਦਾ ਟ੍ਰੈਂਡ ਦੇਖੀਏ ਤਾਂ ਅੱਜ ਐਕਟਿਵ ਕੇਸਾਂ ਦਾ ਅੰਕੜਾ 10 ਲੱਖ ਤੋਂ ਵੀ ਘੱਟ ਰਹਿ ਜਾਵੇਗਾ।
ਦੇਸ਼ ‘ਚ ਕੋਰੋਨਾ ਮਹਾਂਮਾਰੀ ਅੰਕੜੇ
- ਬੀਤੇ 24 ਘੰਟਿਆਂ ‘ਚ ਕੁੱਲ ਨਵੇਂ ਕੇਸ- 80,505
- ਬੀਤੇ 24 ਘੰਟਿਆਂ ‘ਚ ਕੁੱਲ ਠੀਕ ਹੋਏ ਕੇਸ- 1.32 ਲੱਖ
- ਬੀਤੇ 24 ਘੰਟਿਆਂ ‘ਚ ਕੁੱਲ ਮੌਤਾਂ- 3,288
- ਹੁਣ ਤਕ ਕੁੱਲ ਇਨਫੈਕਟਡ ਹੋ ਚੁੱਕੇ- 2.94 ਕਰੋੜ
- ਹੁਣ ਤਕ ਠੀਕ ਹੋਏ- 2.80 ਕਰੋੜ
- ਹੁਣ ਤਕ ਕੁੱਲ ਮੌਤਾਂ – 3.70 ਲੱਖ
- ਐਕਟਿਵ ਕੇਸ- 10.21 ਲੱਖ
ਕੋਰੋਨਾ ਦੀ ਦੂਜੀ ਲਹਿਰ ਦੌਰਾਨ 724 ਡਾਕਟਰਾਂ ਦੀ ਮੌਤ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੁਤਾਬਕ ਭਾਰਤ ‘ਚ ਕੋਰੋਨਾ ਦੀ ਦੂਜੀ ਲਹਿਰ ‘ਚ ਹੁਣ ਤਕ 724 ਡਾਕਟਰਾਂ ਦੀ ਮੌਤ ਹੋਈ ਹੈ ਜਿਸ ‘ਚੋਂ ਅੱਠ ਗਰਭਵਤੀ ਮਹਿਲਾ ਡਾਕਟਰ ਸ਼ਾਮਲ ਹਨ। ਆਈਐਮਏ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਕੋਰੋਨਾ ਲਹਿਰ ‘ਚ 742 ਡਾਕਟਰਾਂ ਦਾੀ ਮੌਤ ਹੋਈ ਸੀ। ਆਈਐਮਏ ਮੁਤਾਬਕ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਡਾਕਟਰਾਂ ਦੀ ਮੌਤ ਬਿਹਾਰ, ਦਿੱਲੀ ਤੇ ਉੱਤਰ ਪ੍ਰਦੇਸ਼ ‘ਚ ਹੋਈ।