ਧਰਤੀ ਹੀ ਇੱਕ ਅਜਿਹਾ ਗ੍ਰਹਿ ਹੈ ਜਿੱਥੇ ਜੀਵਨ ਮੌਜੂਦ ਹੈ। ਪਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਸਾਡੇ ਬ੍ਰਹਿਮੰਡ ‘ਚ ਅਜਿਹੇ ਹੋਰ ਗ੍ਰਹਿ ਵੀ ਹੋ ਸਕਦੇ ਹਨ, ਜਿੱਥੇ ਜੀਵਨ ਦੀ ਸੰਭਾਵਨਾ ਧਰਤੀ ਨਾਲੋਂ ਬਿਹਤਰ ਹੈ। ਇਨ੍ਹਾਂ ਗ੍ਰਹਿਆਂ ਨੂੰ ਸੁਪਰ-ਹੈਬੀਟੇਬਲ ਪਲੈਨੇਟ ਵੀ ਕਿਹਾ ਜਾ ਸਕਦਾ ਹੈ।ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਅਤੇ ਟੈਕਨੀਕਲ ਯੂਨੀਵਰਸਿਟੀ ਆਫ ਬਰਲਿਨ ਦੇ ਐਸਟ੍ਰੋਬਾਇਓਲੋਜਿਸਟ ਡਰਕ ਸ਼ੁਲਜ਼-ਮਾਕੁਚ ਦਾ ਕਹਿਣਾ ਹੈ ਕਿ ਸਾਡਾ ਧਿਆਨ ਧਰਤੀ ਵਰਗੇ ਗ੍ਰਹਿਆਂ ਨੂੰ ਲੱਭਣ ‘ਤੇ ਹੈ। ਅਜਿਹੀ ਸਥਿਤੀ ‘ਚ, ਅਸੀਂ ਉਨ੍ਹਾਂ ਗ੍ਰਹਿਆਂ ਨੂੰ ਗੁਆ ਸਕਦੇ ਹਾਂ, ਜਿੱਥੇ ਜੀਵਨ ਦੀ ਸੰਭਾਵਨਾ ਧਰਤੀ ਨਾਲੋਂ ਬਿਹਤਰ ਹੈ।
ਉਨ੍ਹਾਂ ਦੀ ਟੀਮ ਨੇ ਇਸ ‘ਤੇ ਇੱਕ ਜਾਂਚ ਕੀਤੀ ਤੇ ਜਾਂਚ ‘ਚ, ਲਗਭਗ 4,500 ਅਜਿਹੇ ਗ੍ਰਹਿਆਂ ‘ਤੇ ਫ਼ੋਕਸ ਕੀਤਾ ਗਿਆ, ਜਿਨ੍ਹਾਂ ਦੇ ਅੰਦਰ ਅਜਿਹੀਆਂ ਚਟਾਨਾਂ ਸਨ, ਜਿੱਥੇ ਤਰਲ ਪਾਣੀ ਵੀ ਹੋ ਸਕਦਾ ਹੈ। ਇਹ ਖੋਜ 2020 ‘ਚ ਐਸਟ੍ਰੋਬਾਇਓਲੋਜੀ ਜਰਨਲ ‘ਚ ਪੁਬਲਿਸ਼ ਕੀਤੀ ਗਈ। ਸੂਰਜ ਵਰਗੇ ਪੀਲੇ ਛੋਟੇ ਤਾਰਿਆਂ ਦੇ ਗ੍ਰਹਿਆਂ ਤੋਂ ਇਲਾਵਾ, ਇਨ੍ਹਾਂ ਵਿਗਿਆਨੀਆਂ ਨੇ ਸੰਤਰੀ ਛੋਟੇ ਤਾਰਿਆਂ ਨੂੰ ਵੀ ਦੇਖਿਆ, ਜੋ ਸੂਰਜ ਨਾਲੋਂ ਠੰਢੇ, ਮੱਧਮ ਸਨ।
ਆਕਾਸ਼ਗੰਗਾ ‘ਚ ਪੀਲੇ ਛੋਟੇ ਤਾਰਿਆਂ ਨਾਲੋਂ ਲਗਭਗ 50% ਜ਼ਿਆਦਾ ਸੰਤਰੀ ਤਾਰੇ ਹਨ। ਸ਼ੁਲਜ਼ੇ-ਮਾਕੁਚ ਦੇ ਅਨੁਸਾਰ, ਇਹ ਅੰਦਾਜ਼ਾ ਲਗਾਇਆ ਗਿਆ ਕਿ ਸਾਡੇ ਸੂਰਜ ਦਾ ਜੀਵਨ ਕਾਲ 1000 ਮਿਲੀਅਨ ਸਾਲਾਂ ਤੋਂ ਘੱਟ ਹੈ, ਜਦੋਂ ਕਿ ਸੰਤਰੀ ਤਾਰਿਆਂ ਦਾ ਜੀਵਨ ਕਾਲ 2000 ਤੋਂ 7000 ਮਿਲੀਅਨ ਸਾਲ ਹੈ। ਕਿਉਂਕਿ ਧਰਤੀ ‘ਤੇ ਕੰਪਲੈਕਸ ਜੀਵਨ ਦਿਖਣ ਲਈ ਲਗਪਗ 350 ਮਿਲੀਅਨ ਸਾਲ ਲੱਗ ਗਏ, ਇਸ ਲਈ ਸੰਤਰੀ ਛੋਟੇ ਤਾਰਿਆਂ ਦੇ ਲੰਬੇ ਜੀਵਨ ਕਾਲ ਨੂੰ ਜੀਵਨ ਵਿਕਸਿਤ ਹੋਣ ਲਈ ਲੰਬਾ ਸਮਾਂ ਲਗਿਆ। ਧਰਤੀ ਲਗਪਗ 450 ਮਿਲੀਅਨ ਸਾਲ ਪੁਰਾਣੀ ਹੈ, ਅਨੁਮਾਨ ਮੁਤਾਬਕ ਹੈ ਕਿ ਜੀਵਨ ਲਈ ਸਭ ਤੋਂ ਵਧੀਆ ਜਗ੍ਹਾ ਉਨ੍ਹਾਂ ਗ੍ਰਹਿਆਂ ‘ਤੇ ਹੋ ਸਕਦੀ ਹੈ, ਜਿਨ੍ਹਾਂ ਦਾ ਜੀਵਨ ਕਾਲ 500 ਤੋਂ 800 ਮਿਲੀਅਨ ਸਾਲ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਗ੍ਰਹਿ ਦਾ ਆਕਾਰ ਅਤੇ mass ਉਸ ਗ੍ਰਹਿ ‘ਤੇ ਜੀਵਨ ਦੀ ਸੰਭਾਵਨਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇੱਕ ਚੱਟਾਨ ਵਰਗਾ ਗ੍ਰਹਿ ਜੋ ਧਰਤੀ ਤੋਂ ਵੱਡਾ ਹੈ, ਉਸ ‘ਤੇ ਜੀਵਨ ਦੀ ਬਿਹਤਰ ਅਤੇ ਜ਼ਿਆਦਾ ਸੰਭਾਵਨਾ ਹੋਵੇਗੀ। ਧਰਤੀ ਨਾਲੋਂ ਲਗਭਗ 1.5 ਗੁਣਾ mass ਵਾਲਾ ਗ੍ਰਹਿ ਲੰਬੇ ਸਮੇਂ ਲਈ ਆਪਣੀ ਅੰਦਰੂਨੀ ਗਰਮੀ ਨੂੰ ਬਰਕਰਾਰ ਰੱਖੇਗਾ। ਇਸ ਤਰਾਂ ਉਸਦਾ ਕੋਰ ਪਿਘਲੇਦਾ ਰਹੇਗਾ ਅਤੇ ਸੁਰੱਖਿਆ ਚੁੰਬਕੀ ਖੇਤਰ ਨੂੰ ਲੰਬੇ ਸਮੇਂ ਤੱਕ ਕਿਰਿਆਸ਼ੀਲ ਰੱਖੇਗਾ। ਅਜਿਹੀ ਸਥਿਤੀ ‘ਚ ਜੀਵਨ ਦੇ ਉਤਪੰਨ ਹੋਣ ਦੀ ਸੰਭਾਵਨਾ ਜ਼ਿਆਦਾ ਹੋ ਸਕਦੀ ਹੈ।
ਗਰਮ ਅਤੇ ਘੱਟ ਪਾਣੀ ਵਾਲੇ ਗ੍ਰਹਿਆਂ ‘ਤੇ ਜੀਵਨ ਹੋ ਸਕਦਾ ਹੈ
ਅਜਿਹੇ ਗ੍ਰਹਿ ਜੋ ਧਰਤੀ ਨਾਲੋਂ ਲਗਭਗ 5 ਡਿਗਰੀ ਸੈਲਸੀਅਸ ਤੋਂ ਥੋੜੇ ਜ਼ਿਆਦਾ ਗਰਮ ਹੋਣ, ਉਹ ਜ਼ਿਆਦਾ Superhabitable ਹੋ ਸਕਦੇ ਹਨ, ਕਿਉਂਕਿ ਉਹਨਾਂ ‘ਚ Tropical zones ਹੋ ਸਕਦੇ ਹਨ। ਧਰਤੀ ਉੱਤੇ ਅਜਿਹੇ ਖੇਤਰਾਂ ਵਿੱਚ ਵਧੇਰੇ ਜੈਵ ਵਿਭਿੰਨਤਾ ਦੇਖੀ ਜਾਂਦੀ ਹੈ। ਹਾਲਾਂਕਿ, ਗਰਮ ਗ੍ਰਹਿਆਂ ਨੂੰ ਵੀ ਜ਼ਿਆਦਾ ਨਮੀ ਦੀ ਲੋੜ ਹੋ ਸਕਦੀ ਹੈ, ਕਿਉਂਕਿ ਜ਼ਿਆਦਾ ਗਰਮੀ ਵੀ ਮਾਰੂਥਲ ਬਣਨ ਦੀ ਸੰਭਾਵਨਾ ਨੂੰ ਵਧਾਉਂਦੀ ਹੈ।
ਇਸ ਤੋਂ ਇਲਾਵਾ ਅਜਿਹੇ ਗ੍ਰਹਿਆਂ ‘ਤੇ ਜੀਵਨ ਦੀ ਸੰਭਾਵਨਾ ਹੋ ਸਕਦੀ ਹੈ, ਜਿਨ੍ਹਾਂ ਦੀ ਧਰਤੀ ਵਰਗੀ ਜ਼ਮੀਨ ਹੈ ਅਤੇ ਜੋ ਧਰਤੀ ਵਾਂਗ ਛੋਟੇ-ਛੋਟੇ ਮਹਾਂਦੀਪਾਂ ‘ਚ ਵੰਡੇ ਹੋਏ ਹਨ। ਜੋ ਮਹਾਂਦੀਪ ਵੱਡੇ ਹੋ ਜਾਂਦੇ ਹਨ, ਤਾਂ ਮਹਾਂਦੀਪਾਂ ਦੇ ਕੇਂਦਰ ਸਮੁੰਦਰਾਂ ਤੋਂ ਬਹੁਤ ਦੂਰ ਹੋ ਜਾਂਦੇ ਹਨ। ਅਕਸਰ ਵੱਡੇ ਮਹਾਂਦੀਪਾਂ ਦੇ ਅੰਦਰੂਨੀ ਹਿੱਸੇ ਵਿੱਚ ਵੱਡੇ ਰੇਗਿਸਤਾਨਾਂ ਬਣ ਜਾਂਦੇ ਹਨ। ਇਸ ਤੋਂ ਇਲਾਵਾ, ਧਰਤੀ ਦੇ ਖੋਖਲੇ ਪਾਣੀ ਵਿੱਚ ਡੂੰਘੇ ਸਮੁੰਦਰਾਂ ਨਾਲੋਂ ਵਧੇਰੇ ਜੈਵ ਵਿਭਿੰਨਤਾ ਹੁੰਦੀ ਹੈ।
ਸ਼ੁਲਜ਼-ਮਾਕੁਚ ਅਤੇ ਉਸਦੀ ਟੀਮ ਨੇ 24 Superhabitable ਗ੍ਰਹਿਆਂ ਦੀ ਖੋਜ ਕੀਤੀ ਹੈ। ਇਹਨਾਂ ਵਿੱਚੋਂ ਕੋਈ ਵੀ ਗ੍ਰਹਿ ਉਹਨਾਂ ਸਾਰੇ ਮਾਪਦੰਡਾਂ ਪੂਰਾ ਨਹੀਂ ਕਰ ਸਕਿਆ, ਜੋ ਖੋਜਕਰਤਾਵਾਂ ਨੇ Superhabitable ਗ੍ਰਹਿਆਂ ਲਈ ਬਣਾਇਆ ਸੀ, ਪਰ ਇੱਕ ਗ੍ਰਹਿ ‘ਤੇ ਕੁਝ ਸੰਭਾਵਨਾਵਾਂ ਦਿਖਾਈਆਂ, ਜਿਸਦਾ ਨਾਂਅ KOI 5715.01 ਹੈ।
KOI 5725.01 ਲਗਪਗ 550 ਮਿਲੀਅਨ ਸਾਲ ਪੁਰਾਣਾ ਇੱਕ ਗ੍ਰਹਿ ਹੈ ਅਤੇ ਧਰਤੀ ਦੇ ਵਿਆਸ ਤੋਂ 1.8 ਤੋਂ 2.4 ਗੁਣਾ ਹੈ। ਇਹ 2,965 ਪ੍ਰਕਾਸ਼ ਸਾਲ ਦੂਰ ਇੱਕ ਸੰਤਰੀ ਬੌਣੇ ਦੁਆਲੇ ਘੁੰਮ ਰਿਹਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸਦੀ ਸਤਹ ਦਾ ਔਸਤ ਤਾਪਮਾਨ ਧਰਤੀ ਨਾਲੋਂ ਲਗਭਗ 2.4 ਡਿਗਰੀ ਸੈਲਸੀਅਸ ਠੰਡਾ ਹੋ ਸਕਦਾ ਹੈ, ਪਰ ਜੇ ਇਸ ਵਿੱਚ ਗਰਮੀ ਨੂੰ ਬਰਕਰਾਰ ਰੱਖਣ ਲਈ ਧਰਤੀ ਨਾਲੋਂ ਵੱਧ ਗ੍ਰੀਨਹਾਉਸ ਗੈਸਾਂ ਹਨ, ਤਾਂ ਇਹ ਰਹਿਣ ਯੋਗ ਹੋ ਸਕਦਾ ਹੈ।
ਇਹਨਾਂ 24 ਗ੍ਰਹਿਆਂ ਵਿੱਚੋਂ, ਸ਼ੁਲਜ਼-ਮਾਕੁਚ ਦਾ ਪਸੰਦੀਦਾ ਗ੍ਰਹਿ KOI 5554.01 ਹੈ, ਜੋ ਲਗਭਗ 650 ਸਾਲ ਪੁਰਾਣਾ ਹੈ। ਇਸ ਦਾ ਵਿਆਸ ਧਰਤੀ ਦੇ 0.72 ਤੋਂ 1.29 ਗੁਣਾ ਹੈ। ਇਹ ਲਗਪਗ 2,965 ਪ੍ਰਕਾਸ਼-ਸਾਲ ਦੂਰ ਇੱਕ ਪੀਲੇ ਛੋਟੇ ਤਾਰੇ ਦਾ ਚੱਕਰ ਲਗਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸਦੀ ਸਤਹ ਦਾ ਔਸਤ ਤਾਪਮਾਨ ਧਰਤੀ ਨਾਲੋਂ ਲਗਭਗ 2.4 ਡਿਗਰੀ ਸੈਲਸੀਅਸ ਠੰਢਾ ਹੋ ਸਕਦਾ ਹੈ। ਪਰ ਜੇ ਇਸ ‘ਚ ਗਰਮੀ ਬਰਕਰਾਰ ਰੱਖਣ ਲਈ ਧਰਤੀ ਨਾਲੋਂ ਜ਼ਿਆਦਾ ਗ੍ਰੀਨਹਾਊਸ ਗੈਸਾਂ ਹਨ, ਤਾਂ ਇਹ ਰਹਿਣ ਯੋਗ ਹੋ ਸਕਦਾ ਹੈ।
ਉਨ੍ਹਾਂ ਦਾ ਅਧਿਐਨ ਕਰਨ ਲਈ ਉਨ੍ਹਾਂ ਦੀਆਂ ਹਾਈ -ਰੈਜ਼ੋਲਿਊਸ਼ਨ ਤਸਵੀਰਾਂ ਹਾਸਲ ਕਰਨਾ ਮੁਸ਼ਕਲ ਹੈ, ਕਿਉਂਕਿ ਇਹ ਨਾਸਾ ਦੇ ਟਰਾਂਜ਼ਿਟਿੰਗ ਐਕਸੋਪਲੈਨੇਟ ਸਰਵੇ ਸੈਟੇਲਾਈਟ TESS (ਟੀ.ਈ.ਐੱਸ.ਐੱਸ.) ਤੋਂ ਬਹੁਤ ਦੂਰ ਹਨ। ਫਿਰ ਵੀ, ਸ਼ੁਲਜ਼-ਮਾਕੁਚ ਨੂੰ ਉਮੀਦ ਹੈ ਕਿ ਭਵਿੱਖ ‘ਚ ਨਵੇਂ ਲਾਂਚ ਕੀਤੇ ਗਏ ਜੇਮਸ ਵੈਬ ਸਪੇਸ ਟੈਲੀਸਕੋਪ, ਨਾਸਾ ਦੀ LUVOIR ਸਪੇਸ ਆਬਜ਼ਰਵੇਟਰੀ ਮਿਸ਼ਨ ਸੰਕਲਪ, ਅਤੇ ESA ਦੇ ਪਲੈਟੋ ਸਪੇਸ ਟੈਲੀਸਕੋਪ, ਇਹਨਾਂ ਗ੍ਰਹਿਆਂ ਬਾਰੇ ਜਾਣਕਾਰੀ ਦੇ ਸਕਦੇ ਹਨ।
ਸ਼ੁਲਜ਼-ਮਾਕੁਚ ਨੇ ਇਹ ਵੀ ਚੇਤਾਵਨੀ ਦਿੱਤੀ ਕਿ ‘ਜਦੋਂ ਅਸੀਂ ਅਲੌਕਿਕ ਗ੍ਰਹਿਾਂ ਦੀ ਖੋਜ ਕਰਦੇ ਹਾਂ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਵਿੱਚ ਜੀਵਨ ਹੋਵੇ। ਇੱਕ ਰਹਿਣਯੋਗ ਜਾਂ ਅਲੌਕਿਕ ਗ੍ਰਹਿ ਵੀ uninhabitable ਵੀ ਹੋ ਸਕਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h