ਭਾਜਪਾ ਦੇ ਕੌਮੀ ਬੁਲਾਰਾ ਆਰ.ਪੀ. ਸਿੰਘ ਨੇ ਆਰਟੀਕਲ 25 (2) (ਬੀ) ਵਿੱਚ ਸੋਧ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ, ’ਮੈਂ’ਤੁਸੀਂ ਹਰਦੀਪ ਪੁਰੀ ਅਤੇ ਕਿਰਨ ਰਿਜਿਜੂ ਨੂੰ ਆਰਟੀਕਲ 25 (2) (ਬੀ) ਵਿੱਚ ਸੋਧ ਕਰਨ ਦੀ ਬੇਨਤੀ ਕਰਦਾ ਹਾਂ, ਜੋ ਕਿ ਉਸੇ ਤਰਜ਼ ‘ਤੇ ਹੈ ਜੋ ਸਿੱਖ ਧਰਮ ਦੇ ਪੇਸ਼ੇ ਵਜੋਂ ਕਿਰਪਾਨ ਪਹਿਨਣ ਦੀ ਮਨਜ਼ੂਰੀ ਦਿੰਦਾ ਹੈ। ਇਸ ਵਿੱਚ ਹੋਰ 4 ਕੱਕਾਰ ਕੇਸ਼, ਦਸਤਾਰ, ਕੜਾ, ਕਛਿਹਰਾ ਸ਼ਾਮਿਲ ਹਨ। ਕਿਉਂਕਿ ਇਹ ਸਿੱਖ ਧਰਮ ਦੇ ਅਟੁੱਟ ਅੰਗ ਹਨ।
I urge @HardeepSPuri ji & @KirenRijiju ji to move an amendment in Article 25 (2)(b), that is on similar lines which allows wearing of Kirpan as profession of Sikh religion, include other 4 Kakars Kesh, Dastaar, Kara, Kachera in this article as they are integral part of Sikhism. pic.twitter.com/ItrCutfNsY
— RP Singh National Spokesperson BJP (@rpsinghkhalsa) February 24, 2022
ਦੱਸ ਦੇਈਏ ਕਿ ਬੈਂਗਲੁਰੂ ਦੇ ਇੱਕ ਕਾਲਜ ਵਿੱਚ 17 ਸਾਲਾ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਦਸਤਾਰ ਉਤਾਰਨ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਇਹ ਮੰਗ ਕੀਤੀ ਹੈ।