Rowdy Bhati dies in car accident: 22 ਨਵੰਬਰ ਦੀ ਸਵੇਰ ਨੂੰ ਇੱਕ 25 ਸਾਲਾ ਸੋਸ਼ਲ ਮੀਡੀਆ ਇੰਫਲੂਐਂਸਰ (social media influencer) ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਦੱਸ ਦੇਈਏ ਕਿ ਇਹ ਸੋਸ਼ਲ ਮੀਡੀਆ ਇੰਫਲੂਐਂਸਰ ਰੋਹਿਤ ਭਾਟੀ ਸੀ, ਜਿਸ ਨੂੰ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ‘ਰਾਊਡੀ ਭਾਟੀ’ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਰੋਹਿਤ ਆਪਣੇ ਦੋਸਤਾਂ ਨਾਲ ਪਾਰਟੀ ਤੋਂ ਵਾਪਸ ਆ ਰਿਹਾ ਸੀ ਜਦੋਂ ਗ੍ਰੇਟਰ ਨੋਇਡਾ ‘ਚ ਸਵੇਰੇ 3 ਵਜੇ ਉਸ ਦੀ ਕਾਰ ਇੱਕ ਦਰੱਖਤ ਨਾਲ ਟਕਰਾ ਗਈ ਤੇ ਇਸੇ ਹਾਦਸੇ ‘ਚ ਰੋਹਿਤ ਦੀ ਜਾਨ ਚਲੀ ਗਈ।
ਪੁਲਿਸ ਕਮਿਸ਼ਨਰ ਅਲੋਕ ਸਿੰਘ ਦੇ ਮੀਡੀਆ ਇੰਚਾਰਜ ਦਾ ਕਹਿਣਾ ਹੈ ਕਿ ਰੋਹਿਤ ਭਾਟੀ ਅਤੇ ਉਸ ਦੇ ਦੋ ਦੋਸਤ ਦੇਰ ਰਾਤ ਇੱਕ ਪਾਰਟੀ ਤੋਂ ਵਾਪਸ ਆ ਰਹੇ ਸੀ ਜਦੋਂ ਗ੍ਰੇਟਰ ਨੋਇਡਾ ਦੇ ਚੂਹੜਪੁਰ ਅੰਡਰਪਾਸ ਨੇੜੇ ਉਨ੍ਹਾਂ ਦੀ ਕਾਰ ਇੱਕ ਦਰੱਖਤ ਨਾਲ ਟਕਰਾ ਗਈ। ਰੋਹਿਤ ਭਾਟੀ ਦੀ ਉਸੇ ਸਮੇਂ ਮੌਤ ਹੋ ਗਈ ਜਦੋਂ ਉਸ ਦੇ ਦੋਸਤ ਆਤਿਸ਼ ਅਤੇ ਮਨੋਜ ਹਸਪਤਾਲ ਵਿੱਚ ਇਲਾਜ ਅਧੀਨ ਹਨ; ਉਹ ਗੰਭੀਰ ਜ਼ਖਮੀ ਹਨ।
ਕੌਣ ਸੀ ਰਾਉਡੀ ਭਾਟੀ ?
ਜੇਕਰ ਤੁਸੀਂ ਨਹੀਂ ਜਾਣਦੇ ਤਾਂ ਦੱਸ ਦੇਈਏ ਕਿ ਰੋਹਿਤ ਭਾਟੀ ਨੂੰ ‘ਰਾਊਡੀ ਭਾਟੀ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਹ ਗੁੱਜਰ ਭਾਈਚਾਰੇ ਦਾ ਸੋਸ਼ਲ ਮੀਡੀਆ ਇੰਫਲੂਐਂਸਰ ਸੀ, ਜੋ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਵੀਡੀਓਜ਼ ਪੋਸਟ ਕਰਦਾ ਸੀ। ਰੋਹਿਤ ਦੇ ਇੰਸਟਾਗ੍ਰਾਮ ‘ਤੇ ਵੀ 10 ਲੱਖ ਦੇ ਕਰੀਬ ਫੋਲੋਅਰਜ਼ ਹਨ ਤੇ ਉਹ ਉੱਥੇ ਕਾਫੀ ਐਕਟਿਵ ਵੀ ਸੀ।
ਸੋਸ਼ਲ ਮੀਡੀਆ ‘ਤੇ ਰੋਹਿਤ ਭਾਟੀ ਦੇ ਕਈ ਵੀਡੀਓਜ਼ ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਉਸ ਦੇ ਫੈਨਸ ਨੂੰ ਇਸ ਘਟਨਾ ਤੋਂ ਵੱਡਾ ਝਟਕਾ ਲੱਗਾ ਹੈ। ਇੰਸਟਾਗ੍ਰਾਮ ‘ਤੇ ਰੋਹਿਤ ਦੀ ਕਾਰ ਦੀ ਇਕ ਵੀਡੀਓ ਵੀ ਦਿਖਾਈ ਦੇ ਰਹੀ ਹੈ, ਜਿਸ ‘ਚ ਉਨ੍ਹਾਂ ਦਾ ਐਕਸੀਡੈਂਟ ਹੋਇਆਤੇ ਹਾਦਸੇ ਤੋਂ ਬਾਅਦ ਗੱਡੀ ਦਾ ਕੀ ਹਾਲਤ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h