ਮੋਦੀ ਕੈਬਿਨੇਟ ਦੀ ਵੀਰਵਾਰ ਨੂੰ ਹੋਈ ਬੈਠਕ ‘ਚ ਕੇਂਦਰੀ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਖੁਸ਼ਖਬਰੀ ਦਿੱਤੀ ਗਈ ਹੈ।ਕੈਬਿਨੇਟ ਦੀ ਬੈਠਕ ‘ਚ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ 3 ਫੀਸਦੀ ਵਧਾਉਣਾ ਦਾ ਫੈਸਲਾ ਕੀਤਾ ਗਿਆ ਹੈ।ਇਸ ਤੋਂ ਬਾਅਦ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਵਧਾ ਕੇ 31 ਫੀਸਦੀ ਹੋ ਜਾਵੇਗਾ।ਇਹ ਵਧੀ ਹੋਈ ਨਵੀਂ ਦਰ ਇੱਕ ਜੁਲਾਈ ਤੋਂ ਲਾਗੂ ਹੋਵੇਗੀ।
ਪਿਛਲ਼ੇ ਮਹੀਨੇ 28 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਤਾ ‘ਚ ਕੇਂਦਰੀ ਮੰਤਰੀ ਪਰਿਸ਼ਦ ਦੀ ਬੈਠਕ ਆਯੋਜਿਤ ਕੀਤੀ ਗਈ ਸੀ।ਅਜਿਹਾ ਦੱਸਿਆ ਗਿਆ ਸੀ ਕਿ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਪੀਯੂਸ਼ ਗੋਇਲ ਨੇ ਵੱਖ ਵੱਖ ਯੋਜਨਾਵਾਂ,ਨੀਤੀਆਂ ਅਤੇ ਸਰਕਾਰੀ ਘੋਸ਼ਨਾਵਾਂ ਦੇ ਸਬੰਧ ‘ਚ ਪ੍ਰੇਜੇਂਟੇਸ਼ਨ ਦਿੱਤਾ ਸੀ।ਇਸ ਪ੍ਰੇਜੇਂਟੇਸ਼ਨ ਤੋਂ ਪਹਿਲਾਂ ਸਾਰੀਆਂ ਸਰਕਾਰੀ ਯੋਜਨਾਵਾਂ ਦੀ ਪ੍ਰਗਤੀ ‘ਚ ਸੁਧਾਰ ਅਤੇ ਇਸ ‘ਚ ਤੇਜੀ ਲਿਆਉਣ ‘ਤੇ ਚਰਚਾ ਕੀਤੀ ਗਈ ਸੀ।
ਇਸ ਤੋਂ ਪਹਿਲਾਂ ਮੀਟਿੰਗ ਦੌਰਾਨ 14 ਸਤੰਬਰ ਨੂੰ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਵੀਆ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੁਸ਼ਲਤਾ ਅਤੇ ਸਮਾਂ ਪ੍ਰਬੰਧਨ ਬਾਰੇ ਪੇਸ਼ਕਾਰੀ ਦਿੱਤੀ। 14 ਸਤੰਬਰ ਨੂੰ ਮੰਤਰੀ ਪ੍ਰੀਸ਼ਦ ਦੀ ਬੈਠਕ ਤੋਂ ਬਾਅਦ ਸੂਤਰਾਂ ਨੇ ਕਿਹਾ ਸੀ ਕਿ ਇਹ ‘ਚਿੰਤਨ ਕੈਂਪ’ ਵਰਗਾ ਸੀ ਅਤੇ ਇਸ ਤਰ੍ਹਾਂ ਦੇ ਹੋਰ ਸੈਸ਼ਨ ਸ਼ਾਸਨ ਨੂੰ ਹੋਰ ਬਿਹਤਰ ਬਣਾਉਣ ਲਈ ਆਯੋਜਿਤ ਕੀਤੇ ਜਾਣਗੇ। ਚਿੰਤਨ ਸ਼ਿਵਿਰ ਵਿੱਚ, ਪੀਐਮ ਮੋਦੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਸਾਦਾ ਜੀਵਨ ਜਿਉਣ ਦਾ ਢੰਗ ਹੈ। ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਮੰਤਰੀਆਂ ਨੂੰ ਆਪਣੇ ਸਹਿਕਰਮੀਆਂ ਦੀਆਂ ਵਧੀਆ ਚੀਜ਼ਾਂ ਅਪਣਾਉਣ ਲਈ ਕਿਹਾ ਸੀ।