ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਭਾਜਪਾ ਨੂੰ ਲਗਾਤਾਰ ਝਟਕੇ ‘ਤੇ ਝਟਕੇ ਲੱਗ ਰਹੇ ਹਨ। ਯੋਗੀ ਸਰਕਾਰ ‘ਚ ਕੈਬਨਿਟ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਤੋਂ ਬਾਅਦ ਮੰਗਲਵਾਰ ਨੂੰ 3 ਹੋਰ ਵਿਧਾਇਕਾਂ ਨੇ ਭਾਜਪਾ ਛੱਡ ਦਿੱਤੀ ਹੈ। ਇਨ੍ਹਾਂ ਵਿੱਚ ਬਾਂਦਾ ਜ਼ਿਲ੍ਹੇ ਦੀ ਤਿੰਦਵਾਰੀ ਵਿਧਾਨ ਸਭਾ ਤੋਂ ਵਿਧਾਇਕ ਬ੍ਰਜੇਸ਼ ਪ੍ਰਜਾਪਤੀ, ਸ਼ਾਹਜਹਾਪੁਰ ਦੀ ਤਿਲਹਰ ਸੀਟ ਤੋਂ ਵਿਧਾਇਕ ਰੋਸ਼ਨਲਾਲ ਵਰਮਾ ਅਤੇ ਕਾਨਪੁਰ ਦੇ ਬਿਲਹੌਰ ਤੋਂ ਵਿਧਾਇਕ ਭਗਵਤੀ ਸਾਗਰ ਸ਼ਾਮਲ ਹਨ।
ਖ਼ਬਰ ਮੁਤਾਬਕ ਇਨ੍ਹਾਂ ਵਿਧਾਇਕਾਂ ਨੇ ਸਵਾਮੀ ਪ੍ਰਸਾਦ ਮੌਰਿਆ ਦੇ ਸਮਰਥਨ ਵਿੱਚ ਭਾਜਪਾ ਨੂੰ ਛੱਡਿਆ ਹੈ। ਦੱਸ ਦਈਏ ਕਿ ਸਵਾਮੀ ਪ੍ਰਸਾਦ ਮੌਰਿਆ ਨੇ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡ ਕੇ ਸਮਾਜਵਾਦੀ ਪਾਰਟੀ ਦਾ ਪੱਲਾ ਫੜ ਲਿਆ ਹੈ। ਹੁਣ ਬ੍ਰਜੇਸ਼ ਪ੍ਰਜਾਪਤੀ, ਰੋਸ਼ਨ ਲਾਲ ਵਰਮਾ ਅਤੇ ਭਗਵਤੀ ਸਾਗਰ ਵੀ ਸਪਾ ਵਿੱਚ ਸ਼ਾਮਲ ਹੋਣਗੇ। ਵਿਧਾਇਕ ਰੋਸ਼ਨ ਲਾਲ ਨੇ ਭਾਜਪਾ ਪਾਰਟੀ ਨੂੰ ਛੱਡਦੇ ਹੋਏ ਕਿਹਾ ਕਿ ਯੋਗੀ ਸਰਕਾਰ ‘ਚ ਉਨ੍ਹਾਂ ਵੱਲੋਂ 5 ਸਾਲਾਂ ਤੱਕ ਕੀਤੀਆਂ ਗਈਆਂ ਸ਼ਿਕਾਇਤਾਂ ‘ਤੇ ਕੋਈ ਸੁਣਵਾਈ ਨਹੀਂ ਹੋਣ ਕਰਕੇ ਇਹ ਫੈਸਲਾ ਲਿਆ ਹੈ।