ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ ਸਿਰਫ ਭਾਜਪਾ ਦਾ ਹੀ ਵਿਰੋਧ ਕੀਤਾ ਜਾਵੇ।ਜੋਗਿੰਦਰ ਸਿੰਘ ਉਗਰਾਹਾਂ ਨੇ 32 ਜਥੇਬੰਦੀਆਂ ਦੇ ਫੈਸਲੇ ਤੋਂ ਖੁਦ ਨੂੰ ਵੱਖ ਕੀਤਾ ਹੈ ਉਨਾਂ੍ਹ ਨੇ ਆਪਣੀ ਵੱਖਰੀ ਰਾਇ ਰੱਖੀ ਹੈ।ਉਨਾਂ੍ਹ ਦਾ ਕਹਿਣਾ ਸਾਡੀ ਲੜਾਈ ਸਿਰਫ ਭਾਜਪਾ ਨਾਲ ਹੈ।
ਸਿਰਸਾ ‘ਚ ਮੀਡੀਆ ਨਾਲ ਗਲਬਾਤ ਕਰਦਿਆਂ ਉਨ੍ਹਾਂ ਨੇ ਇਹ ਬਿਆਨ ਦਿੱਤਾ।ਸੰਯੁਕਤ ਮੋਰਚੇ ਨੇ ਸਿਆਸੀ ਰੈਲੀਆਂ ‘ਤੇ ਰੋਕ ਲਗਾਈ ਸੀ।ਚੰਡੀਗੜ੍ਹ ‘ਚ ਪੀਪਲ ਸੈਂਟਰ ‘ਚ 32 ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ‘ਚ ਫੈਸਲਾ ਲਿਆ ਗਿਆ ਸੀ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਕੋਈ ਪਾਰਟੀ ਸਿਆਸੀ ਪ੍ਰਚਾਰ ਨਹੀਂ ਕਰੇਗੀ।ਚੋਣ ਪ੍ਰਚਾਰ ਕਰਨ ਵਾਲੇ ਕਿਸਾਨ ਵਿਰੋਧੀ ਹੋਣਗੇ।