ਦਿੱਲੀ ’ਚ 35 ਸਾਲਾ ਅਫ਼ਰੀਕੀ ਮੂਲ ਦਾ ਇਕ ਵਿਦੇਸ਼ੀ ਨਾਗਰਿਕ ਮੰਕੀਪਾਕਸ ਤੋਂ ਪੀੜਤ ਪਾਇਆ ਗਿਆ ਹੈ। ਉਸ ਨੇ ਹਾਲ ਹੀ ’ਚ ਕੋਈ ਵਿਦੇਸ਼ ਯਾਤਰਾ ਵੀ ਨਹੀਂ ਕੀਤੀ ਸੀ। ਇਹ ਮੰਕੀਪਾਕਸ ਦਾ ਦੇਸ਼ ’ਚ 8ਵਾਂ ਅਤੇ ਦਿੱਲੀ ’ਚ ਤੀਜਾ ਮਾਮਲਾ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਮਰੀਜ਼ ਨੂੰ ਦਿੱਲੀ ਸਰਕਾਰ ਦੇ ਲੋਕ ਨਾਇਕ ਜੈਪ੍ਰਕਾਸ਼ (LNJP) ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਓਧਰ ਮੰਕੀਪਾਕਸ ਦੇ ਪਹਿਲੇ ਮਰੀਜ਼ ਨੂੰ ਸੋਮਵਾਰ ਰਾਤ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ ਹੈ।
ਦੱਸ ਦੇਈਏ ਕਿ ਕੇਰਲ ’ਚ ਮੰਕੀਪਾਕਸ ਵਾਇਰਸ ਨਾਲ 22 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਭਾਰਤ ’ਚ ਮੰਕੀਪਾਕਸ ਦਾ ਪਹਿਲਾਂ ਮਾਮਲਾ 14 ਜੁਲਾਈ ਨੂੰ ਸਾਹਮਣੇ ਆਇਆ ਸੀ। ਇਕੱਲੇ ਕੇਰਲ ’ਚ ਮੰਕੀਪਾਕਸ ਦੇ 5 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚ ਪੀੜਤ ਵਿਦੇਸ਼ਾਂ ਤੋਂ ਭਾਰਤ ਆਏ ਹਨ। ਮੰਕੀਪਾਕਸ ਵਾਇਰਸ ਦੇ ਫੈਲਾਅ ’ਤੇ ਨਿਗਰਾਨ ਰੱਖਣ ਲਈ ਨੀਤੀ ਆਯੋਗ ਨੇ ਇਕ ਟਾਸਕ ਫੋਰਸ ਦਾ ਗਠਨ ਕੀਤਾ ਹੈ।
ਕੀ ਹੈ ਮੰਕੀਪਾਕਸ
ਇਹ ਇਕ ਦੁਰਲੱਭ ਜੇਨੇਟਿਕ ਬੀਮਾਰੀ ਹੈ।
ਜੇਨੇਟਿਕ ਇਨਫੈਕਸ਼ਨ ਉਸ ਨੂੰ ਕਹਿੰਦੇ ਹਨ, ਜੋ ਜਾਨਵਰਾਂ ਤੋਂ ਇਨਸਾਨਾਂ ’ਚ ਆਉਂਦਾ ਹੈ।
ਮੰਕੀਪਾਕਸ ਵਾਇਰਸ ਦੇ ਲੱਛਣ
-ਬੁਖ਼ਾਰ, ਸਰਦੀ ਹੋਣਾ
-ਸਿਰਦਰਦ ਹੋਣਾ
-ਮਾਸਪੇਸ਼ੀਆਂ ‘ਚ ਦਰਦ ਰਹਿਣਾ
-ਪਿੱਠ ਦਰਦ
-ਲਾਲ ਧੱਬੇ
-ਗਲੇ ‘ਚ ਸੋਜ
-ਥਕਾਵਟ ਹੋਣਾ