ਜਿਓਨਾ ਚਾਨਾ ਦੁਨੀਆਂ ਦੇ ਸੱਭ ਤੋਂ ਵੱਡੇ ਪਰਿਵਾਰ ਦਾ ਮੁਖੀ ਸੀ, ਜਿਸ ਨੇ ਐਤਵਾਰ ਨੂੰ ਮਿਜੋਰਮ ਦੀ ਰਾਜਧਾਨੀ ਆਈਜ਼ੌਲ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਏ |ਜਿਓਨਾ ਚਾਨਾ 76 ਸਾਲ ਦੀ ਉਮਰ ਵਿੱਚ ਆਪਣੇ ਪਿੱਛੇ 38 ਪਤਨੀਆਂ, 89 ਬੱਚੇ ਅਤੇ 33 ਪੋਤੇ-ਪੋਤੀਆਂ ਛੱਡ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ |
ਉਸਦੇ ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਜਿਓਨਾ ਚਾਨਾ 7 ਜੂਨ ਤੋਂ ਬੀਮਾਰ ਸੀ ਅਤੇ ਕੁਝ ਵੀ ਖਾਣ ਵਿੱਚ ਅਸਮਰਥ ਸੀ, ਉਹ ਸਿਹਤ ਦੀਆਂ ਕਈ ਬੀਮਾਰੀਆਂ ਤੋਂ ਵੀ ਗੁਜ਼ਰ ਰਿਹਾ ਸੀ, ਜਿਸ ਵਿੱਚ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਸ਼ਾਮਲ ਸਨ|
ਜਿਓਨਾ ਚਾਨਾ 11 ਜੂਨ ਨੂੰ ਬੇਹੋਸ਼ ਹੋ ਗਿਆ ਸੀ ਜਦੋ ਡਾਕਟਰਾਂ ਨੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਉਸ ਨੂੰ ਤੁਰੰਤ ਖੂਨ ਦੀ ਜ਼ਰੂਰਤ ਹੈ,ਉਸਨੂੰ ਬਕਤਾਵੰਗ ਪਿੰਡ ਤੋਂ ਆਈਜ਼ੌਲ ਲਿਆਂਦਾ ਗਿਆ ਅਤੇ ਐਤਵਾਰ ਦੁਪਹਿਰ 2:30 ਵਜੇ ਦੇ ਕਰੀਬ ਟ੍ਰਿਨਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੁਪਹਿਰ 3 ਵਜੇ ਉਸ ਦਾ ਦਿਹਾਂਤ ਹੋ ਗਿਆ।
ਜਿਓਨਾ ਚਾਨਾ ਦਾ ਜਨਮ 21 ਜੁਲਾਈ, 1945 ਨੂੰ ਹੋਇਆ ਸੀ, ਅਤੇ ਉਸਨੇ 17 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਪਤਨੀ ਜ਼ਥੀਅੰਗੀ ਨਾਲ ਵਿਆਹ ਕਰਵਾ ਲਿਆ, ਜੋ ਉਸ ਤੋਂ ਤਿੰਨ ਸਾਲ ਵੱਡੀ ਹੈ.
ਉਸ ਦੇ ਪਰਿਵਾਰਕ ਮੈਂਬਰ ਬਕਤਾਵੰਗ ਦੇ ਪਹਾੜੀ ‘ New Generation Home’ ਨਾਮ ਦੇ ਮਕਾਨ ਵਿੱਚ ਚਾਰ ਮੰਜ਼ਿਲਾ ਮਕਾਨ ਵਿੱਚ ਰਹਿੰਦੇ ਹਨ।