ਕੈਨੇਡਾ-ਅਮਰੀਕਾ ਸਰਹੱਦ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲੇ ਸਾਹਮਣੇ ਆਇਆ ਹੈ। ਇਥੇ ਭਿਆਨਕ ਠੰਡ ਕਾਰਨ ਬਰਫੀਲੇ ਤੂਫਾਨ ਵਿਚਾਲੇ ਇਕ ਹੀ ਪਰਿਵਾਰ ਦੀਆਂ ਚਾਰ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਵਿੱਚ ਇਕ ਬੱਚਾ ਅਤੇ ਇਕ ਨਾਬਾਲਿਗ ਸ਼ਾਮਲ ਹੈ।
Shocked by the report that 4 Indian nationals, including an infant have lost their lives at the Canada-US border. Have asked our Ambassadors in the US and Canada to urgently respond to the situation.
— Dr. S. Jaishankar (@DrSJaishankar) January 21, 2022
ਇਸ ਮਾਮਲੇ ਦੇ ਚਰਚਾ ਵਿੱਚ ਆਉਣ ‘ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਮਰੀਕਾ ਨਾਲ ਲੱਗਦੀ ਕੈਨੇਡਾ ਦੀ ਸਰਹੱਦ ‘ਤੇ ਚਾਰ ਭਾਰਤੀਆਂ ਦੀ ਮੌਤ ‘ਤੇ ਨੋਟਿਸ ਲਿਆ ਹੈ। ਉਨ੍ਹਾਂ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ, ਇੱਕ ਛੋਟੇ ਬੱਚੇ ਸਮੇਤ ਚਾਰ ਭਾਰਤੀਆਂ ਦੀ ਮੌਤ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿਸ ਤੋਂ ਮੈਂ ਬਹੁਤ ਹੈਰਾਨ ਹਾਂ। ਮੈਂ ਅਮਰੀਕਾ ਅਤੇ ਕੈਨੇਡਾ ਦੋਵਾਂ ਦੇਸ਼ਾਂ ਵਿੱਚ ਸਾਡੇ ਰਾਜਦੂਤਾਂ ਨੂੰ ਸਥਿਤੀ ਦੀ ਤੁਰੰਤ ਰਿਪੋਰਟ ਦੇਣ ਲਈ ਕਿਹਾ ਹੈ।