4000 ਫੁੱਟ ਦੀ ਉਚਾਈ ‘ਤੇ ਉੱਡ ਰਹੇ ਜਹਾਜ਼ ‘ਚ ਅਚਾਨਕ ਖ਼ਰਾਬੀ ਆਉਣ ਤੋਂ ਬਾਅਦ ਪਾਇਲਟ ਨੇ ਜਾਂ ਤਾਂ ਜਹਾਜ਼ ਤੋਂ ਛਾਲ ਮਾਰ ਦਿੱਤੀ ਜਾਂ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਨੂੰ ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿਚ ਵਾਪਰਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਜਹਾਜ਼ ਵਿਚ ਸਵਾਰ ਕੋ-ਪਾਇਲਟ ਨੇ ਬਾਅਦ ਵਿਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਅਤੇ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ। ਪਾਇਲਟ ਚਾਰਲਸ ਹਿਊਗ ਕਰੂਕਸ ਦੀ ਲਾਸ਼ ਉਦੋਂ ਮਿਲੀ ਜਦੋਂ ਇਕ ਵਿਅਕਤੀ ਨੇ ਆਪਣੇ ਵਿਹੜੇ ਵਿਚ ‘ਕੁਝ’ ਡਿੱਗਣ ਦੀ ਆਵਾਜ਼ ਸੁਣ ਕੇ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕੀਤਾ। ਮੌਕੇ ਪੁੱਜੀ ਪੁਲਸ ਨੇ ਜਦੋਂ ਛਾਣਬੀਣ ਕੀਤੀ ਤਾਂ ਚਾਰਲਸ ਦੀ ਲਾਸ਼ ਬਰਾਮਦ ਹੋਈ।
ਇਹ ਵੀ ਪੜ੍ਹੋ- ਬੇਟਾ ਆਪਣੀ ਮਾਂ ਤੋਂ 27 ਸਾਲ ਬਾਅਦ ਆਰਮੀ ਟ੍ਰੇਨਿੰਗ ਅਕੈਡਮੀ ਤੋਂ ਗ੍ਰੈਜੂਏਟ ਹੋਇਆ…