ਅਮਰੂਦ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਹਰ ਰੋਜ਼ ਖਾਲੀ ਪੇਟ ਅਮਰੂਦ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਮਰੂਦ ਲੋਕਾਂ ਦਾ ਪਸੰਦੀਦਾ ਫ਼ਲ ਹੁੰਦਾ ਹੈ। ਅਕਸਰ ਲੋਕ ਅਮਰੂਦ ਬਹੁਤ ਖਾਂਦੇ ਹਨ ਪਰ ਸਵੇਰੇ ਖਾਲੀ ਪਤ ਖਾਣ ਨਾਲ ਜ਼ਿਆਦਾ ਅਸਰ ਕਰਦਾ ਹੈ ਇਸ ਲਈ ਸਿਹਤ ਨੂੰ ਤੰਦਰੁਸਤ ਰੱਖਣ ਲਈ ਤਜੇ ਫ਼ਲਾ ਸੇਵਨ ਕਰਨਾ ਚਾਹੀਦਾ ਹੈ। ਦਿਵਾਈਆਂ ਖਾਣ ਨਾਲੋਂ ਚੰਗਾ ਤੁਸੀਂ ਆਪਣੇ ਖਾਣ ਪੀਣ ਦਾ ਧਿਆਨ ਰੱਖੋ । ਅਮਰੂਦ ਦੇ ਪੱਤਿਆਂ ਅੰਦਰ ਕਈ ਪੋਸ਼ਟਿਕ ਤੱਤ ਵਿਟਾਮਿਨ ਸੀ, ਵਿਟਾਮਿਨ ਬੀ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਪ੍ਰੋਟੀਨ ਆਦਿ ਮੌਜੂਦ ਹੁੰਦੇ ਹਨ। ਦੂਜੇ ਪਾਸੇ ਜੇਕਰ ਇਸ ਨੂੰ ਖਾਲੀ ਪੇਟ ਖਾਧਾ ਜਾਵੇ ਤਾਂ ਇਹ ਸਿਹਤ ਨੂੰ ਕਈ ਸਮੱਸਿਆਵਾਂ ਤੋਂ ਦੂਰ ਰੱਖ ਸਕਦਾ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਖਾਲੀ ਪੇਟ ਅਮਰੂਦ ਦੇ ਪੱਤੇ ਖਾਣ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ:
1.ਡਾਇਰੀਆ ਤੋਂ ਰਾਹਤ: ਡਾਇਰੀਆ ਤੋਂ ਪੀੜਤ ਲੋਕ ਅਮਰੂਦ ਦੇ ਪੱਤਿਆਂ ਰਾਹੀਂ ਆਪਣੀ ਸਮੱਸਿਆ ਨੂੰ ਦੂਰ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਅਮਰੂਦ ਦੇ ਪੱਤਿਆਂ ਦੇ ਸੇਵਨ ਨਾਲ ਨਾ ਸਿਰਫ ਸਰੀਰ ‘ਚ ਹੀਮੋਗਲੋਬਿਨ ਵਧਦਾ ਹੈ ਸਗੋਂ ਵਿਅਕਤੀ ਨੂੰ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
2.ਭਾਰ ਘਟਾਉਣ ‘ਚ ਮਦਦਗਾਰ: ਅਮਰੂਦ ਦੇ ਪੱਤੇ ਭਾਰ ਘੱਟ ਕਰਨ ‘ਚ ਤੁਹਾਡੇ ਬਹੁਤ ਕੰਮ ਆ ਸਕਦੇ ਹਨ। ਦੱਸ ਦਈਏ ਕਿ ਅਮਰੂਦ ਦੇ ਪੱਤਿਆਂ ‘ਚ ਮੌਜੂਦ ਕਈ ਅਜਿਹੇ ਬਾਇਓਐਕਟਿਵ ਕੰਪਾਊਂਡਸ ਹੁੰਦੇ ਹਨ ਜੋ ਨਾ ਸਿਰਫ ਸਰੀਰ ‘ਚ ਸ਼ੂਗਰ ਅਤੇ ਕਾਰਬੋਹਾਈਡ੍ਰੇਟਸ ਨੂੰ ਸੋਖਣ ‘ਚ ਮਦਦ ਕਰਦੇ ਹਨ ਸਗੋਂ ਇਹ ਕੈਲੋਰੀ ਦੀ ਮਾਤਰਾ ਨੂੰ ਘੱਟ ਕਰਨ ‘ਚ ਵੀ ਫਾਇਦੇਮੰਦ ਹੁੰਦੇ ਹਨ। ਅਜਿਹੇ ‘ਚ ਜੇਕਰ ਖਾਲੀ ਪੇਟ ਅਮਰੂਦ ਦੇ ਪੱਤਿਆਂ ਦਾ ਸੇਵਨ ਕੀਤਾ ਜਾਵੇ ਤਾਂ ਇਹ ਭਾਰ ਘੱਟ ਕਰਨ ‘ਚ ਮਦਦਗਾਰ ਸਾਬਤ ਹੋ ਸਕਦਾ ਹੈ।
3.ਸਿਹਤਮੰਦ ਪਾਚਨ ਤੰਤਰ:- ਅਮਰੂਦ ਦੇ ਪੱਤੇ ਪਾਚਨ ਕਿਰਿਆ ਨੂੰ ਸਿਹਤਮੰਦ ਬਣਾਉਣ ‘ਚ ਬਹੁਤ ਕੰਮ ਆਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਅਮਰੂਦ ਦੇ ਪੱਤਿਆਂ ‘ਚ ਐਂਟੀਬੈਕਟੀਰੀਅਲ ਅਤੇ ਐਂਟੀਮਾਈਕ੍ਰੋਬਾਇਲ ਗੁਣ ਹੁੰਦੇ ਹਨ, ਜੋ ਨਾ ਸਿਰਫ ਪਾਚਨ ਕਿਰਿਆ ਨੂੰ ਸਿਹਤਮੰਦ ਬਣਾਉਣ ‘ਚ ਫਾਇਦੇਮੰਦ ਹੁੰਦੇ ਹਨ।
4.ਸਾਹ ਨਾਲ ਜੁੜੀਆਂ ਸਮੱਸਿਆਵਾਂ: ਸਾਹ ਨਾਲ ਜੁੜੀ ਸਮੱਸਿਆ ਨੂੰ ਦੂਰ ਕਰਨ ‘ਚ ਅਮਰੂਦ ਦੇ ਪੱਤੇ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ। ਤੁਹਾਨੂੰ ਅਮਰੂਦ ਦੇ ਪੱਤਿਆਂ ‘ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਨਾ ਸਿਰਫ ਅਸਥਮਾ ਦੀ ਸਮੱਸਿਆ ਨੂੰ ਦੂਰ ਕਰਨ ‘ਚ ਫਾਇਦੇਮੰਦ ਹੁੰਦੇ ਹਨ ਸਗੋਂ ਖੰਘ, ਸਾਹ ‘ਚ ਜਲਣ ਵਰਗੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ‘ਚ ਵੀ ਫਾਇਦੇਮੰਦ ਹੁੰਦੇ ਹਨ।
5.ਐਲਰਜੀ ਤੋਂ ਰਾਹਤ: ਅਮਰੂਦ ਦੇ ਪੱਤਿਆਂ ‘ਚ ਐਂਟੀ-ਐਲਰਜੀ ਗੁਣ ਹੁੰਦੇ ਹਨ ਜੋ ਨਾ ਸਿਰਫ਼ ਐਲਰਜੀ ਤੋਂ ਰਾਹਤ ਦੇ ਸਕਦੇ ਹਨ ਸਗੋਂ ਐਲਰਜੀ ਕਾਰਨ ਹੋਣ ਵਾਲੇ ਖੰਘ, ਛਿੱਕ, ਖੁਜਲੀ ਆਦਿ ਲੱਛਣਾਂ ਨੂੰ ਦੂਰ ਕਰਨ ‘ਚ ਵੀ ਫਾਇਦੇਮੰਦ ਹੁੰਦੇ ਹਨ।