ਭਾਰਤ ਨੇ ਅੱਜ ਇਥੇ ਐੱਫਆਈਐੱਚ ਪ੍ਰੋ-ਹਾਕੀ ਲੀਗ ਚ ਓਲੰਪਿਕ ਚੈਂਪੀਅਨ ਬੈਲਜੀਅਮ ਨੂੰ 5-4 ਦੇ ਫਰਕ ਨਾਲ ਹਰਾਇਆ । ਇਕ ਸਮਾਂ ਇਵੇ ਲੱਗ ਰਿਹਾ ਸੀ ਕਿ ਭਾਰਤ ਹੱਥੋ ਮੈਚ ਚਲਾ ਜਾਵੇਗਾ ਪਰ ਮੈਚ ਦੇ ਆਖਰੀ ਅੱਠ ਮਿੰਟਾਂ ਵਿੱਚ ਭਾਰਤੀ ਟੀਮ ਇਕ ਸਮੇਂ 1-3 ਨਾਲ ਪਿੱਛੇ ਸੀ, ਪਰ ਫਿਰ ਟੀਮ ਨੇ ਦੋ ਗੋਲ ਕਰਕੇ ਸਕੋਰ ਲਾਈਨ 3-3 ਨਾਲ ਬਰਾਬਰ ਕਰ ਦਿੱਤੀ, ਜਿਸ ਕਰਕੇ ਮੈਚ ਦਾ ਫੈਸਲਾ ਪੈਨਲਟੀ ਸ਼ੂਟ ਆਊਟ ਵੱਲ ਮਾਰਿਆ ਗਿਆ ।
ਸ਼ੂਟ ਆਊਟ ਦੌਰਾਨ ਸਕੋਰ 4-4 ਨਾਲ ਬਰਾਬਰ ਸੀ ਜਦੋਂਕਿ ਬੈਲਜੀਅਮ ਦਾ ਅਲੈਗਜੈਂਡਰ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲਣ ’ਚ ਨਾਕਾਮ ਰਿਹਾ। ਗੋਲਕੀਪਰ ਪੀ.ਆਰ.ਸ੍ਰੀਜੇਸ਼ ਵੱਲੋਂ ਬਚਾਏ ਪੈਨਲਟੀ ਸਟਰੋਕ ਸਦਕਾ ਮੈਚ ਭਾਰਤ ਦੀ ਝੋਲੀ ਪੈ ਗਿਆ ।