ਕੋਰੋਨਾ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਗਿਰਾਵਟ ਆਉਣ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ |ਇਸ ਦੌਰਾਨ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਸੋਮਵਾਰ ਤੋਂ ਪਬਲਿਕ ਪਾਰਕਾਂ, ਗਾਰਡਨ, ਗੋਲਫ ਕਲੱਬਾਂ, ਬਾਰਾਂ ਅਤੇ ਬਾਹਰੀ ਯੋਗਾ ਗਤੀਵਿਧੀਆਂ ਨੂੰ ਆਗਿਆ ਦੇ ਦਿੱਤੀ ਹੈ।
ਇਸ ਤੋਂ ਇਲਾਵਾ, ਡੀਡੀਐਮਏ ਨੇ ਅੱਜ ਆਪਣੇ ਇੱਕ ਆਦੇਸ਼ ਵਿੱਚ ਕਿਹਾ ਕਿ ਜ਼ਿਲ੍ਹਾ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਇਨ੍ਹਾਂ ਥਾਵਾਂ ’ਤੇ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਵਾਉਣ।
ਇੰਨਾ ਹੀ ਨਹੀਂ, ਇਸ ਸਮੇਂ ਦਿੱਲੀ ਵਿਚ ਇਕ ਜ਼ੋਨ ਵਿਚ ਇਕ ਦਿਨ ਵਿਚ ਸਿਰਫ ਇਕ ਹਫਤਾਵਾਰੀ ਮਾਰਕੀਟ ਹੋਵੇਗੀ। ਜਦੋਂਕਿ ਰਿਹਾਇਸ਼ੀ ਇਲਾਕਿਆਂ ਦੀਆਂ ਸਾਰੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਰਾਤ 8 ਵਜੇ ਤਕ ਖੁੱਲ੍ਹਣਗੀਆਂ।
ਇਸ ਤੋਂ ਇਲਾਵਾ ਸਾਰੇ ਬਾਜ਼ਾਰਾਂ ਅਤੇ ਮਾਲਾਂ ਵਿਚ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਹੈ। ਇਸ ਦੇ ਨਾਲ ਹੀ ਰੈਸਟੋਰੈਂਟ 50 ਪ੍ਰਤੀਸ਼ਤ ਬੈਠਣ ਦੀ ਸਮਰੱਥਾ ਨਾਲ ਸਵੇਰੇ 8 ਵਜੇ ਤੋਂ ਰਾਤ 10 ਵਜੇ ਤਕ ਖੁੱਲ੍ਹਣਗੇ। ਇਸ ਤੋਂ ਇਲਾਵਾ ਹੁਣ 50 ਪ੍ਰਤੀਸ਼ਤ ਸਮਰੱਥਾ ਵਾਲੀਆਂ ਬਾਰਾਂ ਵੀ ਖੋਲੀਆਂ ਜਾ ਸਕਦੀਆਂ ਹਨ।