ਬੀਤੇ ਦਿਨੀ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਜੱਸੀ ਖਰੜ ਦਾ ਕਲਕੱਤਾ ‘ਚ ਪੁਲਿਸ ਦੇ ਵੱਲੋਂ ਐਨਕਾਊਂਂਟਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਪੰਜਾਬ ‘ਚ ਮ੍ਰਿਤਕ ਦੇਹਾਂ ਲੈ ਆਇਆ ਸੀ ਜੱਸੀ ਖਰੜ ਦਾ ਸਸਕਾਰ ਤਾਂ ਕਰ ਦਿੱਤਾ ਗਿਆ ਸੀ ਪਰ ਜੈਪਾਲ ਭੁੱਲਰ ਦੇ ਪਰਿਵਾਰ ਦੇ ਦੋਸ਼ ਸਨ ਕਿ ਉਨਾਂ ਦੇ ਬੇਟੇ ਦਾ ਫਰਜ਼ੀ ਐਨਕਾਊਂਟਰ ਕੀਤਾ ਗਿਆ ਜਿੰਨਾਂ ਸਮਾਂ ਦੁਬਾਰਾ ਪੋਸਟਮਾਰਟਮ ਨਹੀਂ ਹੁੰਦਾ ਅਸੀ ਜੈਪਾਲ ਦਾ ਸਸਕਾਰ ਨਹੀਂ ਕਰਾਂਗੇ ਜਿਸ ਨੂੰ ਲੈਕੇ ਅੱਜ ਜੈਪਾਲ ਦਾ ਪਰਿਵਾਰ ਹਾਈਕੋਰਟ ਪਹੁੰਚਿਆ ਹੈ|
ਪਰਿਵਾਰ ਨੇ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇ। ਕੁਝ ਹੀ ਦੇਰ ਵਿੱਚ ਹਾਈਕੋਰਟ ਦੀ ਰਜਿਸਟਰੀ ਵਿੱਚ ਭੁੱਲਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਟੀਸ਼ਨ ਦਾਇਰ ਕੀਤੀ ਜਾਵੇਗੀ, ਜਿਸ ’ਤੇ ਇੱਕ-ਦੋ ਦਿਨ ਵਿੱਚ ਸੁਣਵਾਈ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਪਰਿਵਾਰ ਨੇ ਛੇ ਦਿਨ ਬਾਅਦ ਵੀ ਭੁੱਲਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕੀਤਾ। ਪਰਿਵਾਰ ਦਾ ਦੋਸ਼ ਹੈ ਕਿ ਇਹ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਫਰਜ਼ੀ ਐਨਕਾਊਂਟਰ ਹੈ। ਪੁਲਿਸ ਨੇ ਪਹਿਲਾਂ ਉਨ੍ਹਾਂ ਨੂੰ ਫੜਿਆ, ਚਾਰਚਰ ਕੀਤਾ ਅਤੇ ਬਾਅਦ ਵਿੱਚ ਗੋਲੀਆਂ ਮਾਰ ਕ ਮੌਤ ਦੇ ਘਾਟ ਉਤਾਰ ਦਿੱਤਾ। ਪਿਤਾ ਨੇ ਦੋਸ਼ ਲਾਇਆ ਕਿ ਜਦੋਂ ਪੁਲਿਸ ਨੇ ਉਸ ਨੂੰ ਫੜ ਲਿਆ ਸੀ ਪਰ ਆਪਣੀ ਵਾਹਵਾਹੀ ਲਈ ਐਨਕਾਊਂਟਰ ਦਾ ਨਾਂ ਦੇ ਦਿੱਤਾ।
ਇਸ ਤੋਂ ਪਹਿਲਾਂ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਲਿਖਤੀ ਪੱਤਰ ਦੇ ਕੇ ਜੈਪਾਲ ਦੀ ਲਾਸ਼ ਦਾ ਮੁੜ ਪੋਸਟ ਮਾਰਟਮ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦਾ ਮੋਢਾ ਟੁੱਟਿਆ ਹੋਇਆ ਹੈ ਤਾਂ ਖੱਬੀ ਬਾਂਹ ਵੀ ਟੁੱਟ ਹੋਈ ਹੈ। ਇਸ ਤੋਂ ਇਲਾਵਾ ਉਸ ਦੇ ਸਰੀਰ ‘ਤੇ ਕਈ ਥਾਵਾਂ ‘ਤੇ ਸੱਟਾਂ ਲੱਗੀਆਂ ਹੋਈਆਂ ਹਨ। ਪਹਿਲਾਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਫਿਰ ਮੌਤ ਦੇ ਘਾਟ ਉਤਾਰਿਆ ਗਿਆ ਹੈ।