India vs Pakistan, Aisa Cup: ਭਾਰਤ ਅਤੇ ਪਾਕਿਸਤਾਨ (India and Pakistan) ਦੇ ਕ੍ਰਿਕਟ ਫੈਨਸ ਲਈ ਇੱਕ ਵੱਡੀ ਖ਼ਬਰ ਹੈ। ਅਗਲੇ ਸਾਲ ਭਾਰਤੀ ਟੀਮ ਏਸ਼ੀਆ ਕੱਪ ਲਈ ਪਾਕਿਸਤਾਨ ਦਾ ਦੌਰਾ ਕਰ ਸਕਦੀ ਹੈ। ਪਾਕਿਸਤਾਨ ਨੂੰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਮਿਲੀ ਹੈ। BCCI ਏਸ਼ੀਆ ਕੱਪ ਲਈ ਟੀਮ ਭੇਜਣ ਲਈ ਤਿਆਰ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਟੀਮ ਇੰਡੀਆ 2008 ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਜਾਵੇਗੀ।
Will India travel to Pakistan to play the Asia Cup next year?
Going by a BCCI note circulated among the state associations, the possibility does exist. @vijaymirror has more ⏬ ⏬
— Cricbuzz (@cricbuzz) October 14, 2022
ਦਰਅਸਲ, ਏਸ਼ੀਆ ਕੱਪ ਤੋਂ ਬਾਅਦ ਭਾਰਤ ਅਗਲੇ ਸਾਲ ਵਨਡੇ ਵਿਸ਼ਵ ਕੱਪ ਦਾ ਆਯੋਜਨ ਕਰੇਗਾ। ਅਜਿਹੇ ‘ਚ ਕਿਹਾ ਜਾ ਰਿਹਾ ਹੈ ਕਿ ਬੀਸੀਸੀਆਈ ਕੋਈ ਵਿਵਾਦ ਨਹੀਂ ਚਾਹੁੰਦਾ। ਜੇਕਰ ਭਾਰਤੀ ਟੀਮ ਪਾਕਿਸਤਾਨ ਜਾਂਦੀ ਹੈ ਤਾਂ ਪਾਕਿਸਤਾਨੀ ਟੀਮ ਵੀ ਵਿਸ਼ਵ ਕੱਪ ਲਈ ਬਗੈਰ ਕਿਸੇ ਵਿਵਾਦ ਦੇ ਭਾਰਤ ਦਾ ਦੌਰਾ ਕਰ ਸਕਦੀ ਹੈ। ਹਾਲਾਂਕਿ ਇਸ ‘ਤੇ ਅਜੇ ਵੀ ਪੇਚ ਫਸਿਆ ਹੋਇਆ ਹੈ। ਬੋਰਡ ਨੇ ਕਿਹਾ ਹੈ ਕਿ ਟੀਮ ਭੇਜਣ ਦਾ ਅੰਤਿਮ ਫੈਸਲਾ ਸਰਕਾਰ ਦਾ ਹੋਵੇਗਾ। ਜੇਕਰ ਕੇਂਦਰ ਸਰਕਾਰ ਇਜਾਜ਼ਤ ਦੇਵੇਗੀ ਤਾਂ ਹੀ ਭਾਰਤੀ ਟੀਮ ਉੱਥੇ ਜਾਵੇਗੀ।
ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਰੀਬ 10 ਸਾਲਾਂ ਤੋਂ ਕੋਈ ਦੁਵੱਲੀ ਸੀਰੀਜ਼ ਨਹੀਂ ਖੇਡੀ। ਪਾਕਿਸਤਾਨੀ ਟੀਮ ਨੇ ਆਖਰੀ ਵਾਰ 2012-13 ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਫਿਰ ਦੋਵਾਂ ਟੀਮਾਂ ਵਿਚਾਲੇ ਤਿੰਨ ਵਨਡੇ ਅਤੇ ਦੋ ਟੀ-20 ਮੈਚਾਂ ਦੀ ਸੀਰੀਜ਼ ਖੇਡੀ ਗਈ। ਫਿਰ ਪਾਕਿਸਤਾਨੀ ਟੀਮ ਨੇ ਵਨਡੇ ਸੀਰੀਜ਼ 2-1 ਨਾਲ ਜਿੱਤੀ, ਜਦਕਿ ਟੀ-20 ਸੀਰੀਜ਼ 1-1 ਨਾਲ ਬਰਾਬਰ ਰਹੀ। ਉਦੋਂ ਤੋਂ ਹੀ ਦੋਵੇਂ ਟੀਮਾਂ ਆਈਸੀਸੀ ਟੂਰਨਾਮੈਂਟਾਂ ‘ਚ ਹੀ ਇੱਕ-ਦੂਜੇ ਖਿਲਾਫ ਮੈਚ ਖੇਡਦੀਆਂ ਨਜ਼ਰ ਆ ਰਹੀਆਂ ਹਨ।