7th Pay Commission DA Hike: ਦੇਸ਼ ਦੇ ਲੱਖਾਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਵੱਡੀ ਖ਼ਬਰ ਮਿਲਣ ਵਾਲੀ ਹੈ। ਇਸ ਵਾਰ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਵੱਲੋਂ ਇੱਕ-ਦੋ ਨਹੀਂ ਸਗੋਂ ਤਿੰਨ ਵੱਡੇ ਤੋਹਫ਼ੇ ਮਿਲਣ ਜਾ ਰਹੇ ਹਨ।
ਜਾਣੋ ਕੀ ਹੋਣਗੇ ਇਹ ਤੋਹਫੇ
1. ਹਰ ਕੋਈ ਜਾਣਦਾ ਹੈ, ਸਤੰਬਰ ਵਿੱਚ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਹੋਣਾ ਤੈਅ ਹੈ। ਯਾਨੀ ਮੁਲਾਜ਼ਮਾਂ ਨੂੰ ਵਧੇ ਹੋਏ ਮਹਿੰਗਾਈ ਭੱਤੇ ਦਾ ਤੋਹਫਾ ਮਿਲਣ ਵਾਲਾ ਹੈ। ਇਸ ਸਮੇਂ ਕੇਂਦਰ ਸਰਕਾਰ ਮੁਲਾਜ਼ਮਾਂ ਨੂੰ 34 ਫੀਸਦੀ ਦੀ ਦਰ ਨਾਲ ਮਹਿੰਗਾਈ ਭੱਤਾ ਦੇ ਰਹੀ ਹੈ। ਇਸ ਦੇ ਨਾਲ ਹੀ ਇਸ ਵਾਰ 4 ਫੀਸਦੀ ਦੀ ਦਰ ਨਾਲ ਵਾਧਾ ਕੀਤਾ ਜਾਣਾ ਹੈ ਤਾਂ ਸਤੰਬਰ ਮਹੀਨੇ ‘ਚ ਮੁਲਾਜ਼ਮਾਂ ਨੂੰ 38 ਫੀਸਦੀ ਦੀ ਦਰ ਨਾਲ ਡੀਏ ਦਾ ਲਾਭ ਮਿਲੇਗਾ। ਇਸ ਲਾਭ ਕਾਰਨ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਬੰਪਰ ਵਾਧਾ ਹੋਣ ਵਾਲਾ ਹੈ। ਇਸ ਦੇ ਨਾਲ ਹੀ ਪੈਨਸ਼ਨਰਾਂ ਨੂੰ ਵੀ 38 ਫੀਸਦੀ ਦੀ ਦਰ ਨਾਲ ਡੀਆਰ ਮਿਲੇਗਾ।
2. ਕੇਂਦਰੀ ਕਰਮਚਾਰੀਆਂ ਦੇ ਵਧੇ ਹੋਏ ਮਹਿੰਗਾਈ ਭੱਤੇ ਦੇ ਨਾਲ ਹੀ ਡੀਏ ਦੇ ਬਕਾਏ ਦਾ ਪੈਸਾ ਵੀ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾ ਹੋ ਜਾਵੇਗਾ। ਦੱਸ ਦੇਈਏ ਕਿ ਜੁਲਾਈ 2022 ਤੋਂ ਕੇਂਦਰੀ ਕਰਮਚਾਰੀਆਂ ਨੂੰ ਵਧੇ ਹੋਏ ਡੀਏ ਦੇ ਪੈਸੇ ਮਿਲਣਗੇ। ਇਸ ਤਰ੍ਹਾਂ ਮੁਲਾਜ਼ਮਾਂ ਨੂੰ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਦੇ ਬਕਾਏ ਦੇ ਰੂਪ ਵਿੱਚ ਪੈਸੇ ਮਿਲ ਜਾਣਗੇ।
3. ਇਨ੍ਹਾਂ ਤੋਂ ਇਲਾਵਾ ਕੇਂਦਰ ਸਰਕਾਰ ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਦੇ ਖਾਤੇ ‘ਚ ਪੀਐੱਫ ਦੇ ਵਿਆਜ ਦੇ ਪੈਸੇ ਵੀ ਟਰਾਂਸਫਰ ਕਰ ਸਕਦੀ ਹੈ। ਅਕਤੂਬਰ ਦੇ ਅੰਤ ਤੱਕ 8.1 ਫੀਸਦੀ ਦੀ ਦਰ ਨਾਲ ਵਿਆਜ ਹਰ ਕਿਸੇ ਦੇ ਖਾਤੇ ਵਿੱਚ ਪਾ ਦਿੱਤਾ ਜਾਵੇਗਾ। ਅਜਿਹੇ ‘ਚ ਦੀਵਾਲੀ ਦੇ ਆਸ-ਪਾਸ ਉਨ੍ਹਾਂ ਨੂੰ ਗਿਫਟ ਵੀ ਮਿਲ ਸਕਦਾ ਹੈ। ਚਾਲੂ ਵਿੱਤੀ ਸਾਲ ‘ਚ 8.1 ਫੀਸਦੀ ਦੀ ਦਰ ਨਾਲ ਵਿਆਜ ਤੈਅ ਕੀਤਾ ਗਿਆ ਹੈ।