7 ਜੂਨ ਦੀ ਸਵੇਰ ਨੂੰ ਫੌਜ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਰੀਲੇਅ ਕੀਤਾ। ਗਿਆਨੀ ਜੈਲ ਸਿੰਘ ਦੇ ਸ੍ਰੀ ਹਰਿਮੰਦਰ ਸਾਹਿਬ ਆਉਣ ਦੇ ਐਲਾਨ ਤੋਂ ਬਾਅਦ ਫੌਜ ਵੱਲੋਂ ਸਾਰਾ ਕੁਝ ਸਾਫ ਕਰ ਦਿੱਤਾ ਗਿਆ ਸੀ। 8 ਜੂਨ ਦੀ ਦੁਪਹਿਰ ਤੋਂ ਬਾਅਦ ਗਿਆਨੀ ਜੈਲ ਸਿੰਘ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਨੇ ਗਿਆਨੀ ਜੈਲ ਸਿੰਘ ਨੂੰ ਘੰਟਾ ਘਰ ਦੂਰ ਤੇ ਰਿਸੀਵ ਕੀਤਾ। ਨਾਲ ਜਨਰਲ ਬਰਾੜ ਤੇ ਕੇ ਸੁੰਦਰਜੀ ਵੀ ਸੀ। ਗਿਆਨੀ ਜੈਲ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਨੂੰ ਵਧਦਾ।
ਆਲੇ ਦੁਆਲੇ ਲਗਾਤਾਰ ਹਾਲਾਤ ਤੇ ਤਬਾਹੀ ਦਾ ਮੰਜ਼ਰ ਦੇਖ ਰਿਹਾ। ਤੁਰਦੇ ਤੁਰਦੇ ਜਦੋਂ ਗਿਆਨੀ ਜੈਲ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪਹੁੰਚਿਆ ਤਾਂ ਜਨਰਲ ਬਰਾੜ ਨੇ ਲਿਖਿਆ ਕਿ ਉਸਨੇ ਗਿਆਨੀ ਸਾਹਿਬ ਸਿੰਘ ਦੇ ਕੰਨ ਚ ਕੋਈ ਗੱਲ ਕੀਤੀ। ਉਸਤੋਂ ਬਾਅਦ ਗਿਆਨੀ ਜੇਲ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਚ ਕੀਰਤਨ ਸੁਣਿਆ। ਕੋਈ ਹੋਰ ਸੰਗਤ ਨਹੀਂ ਸੀ ਪਰ ਕੀਰਤਨ ਚੱਲ ਰਿਹਾ ਸੀ। ਕਿਹਾ ਜਾਂਦਾ ਕਿ ਗਿਆਨੀ ਜੈਲ ਸਿੰਘ ਨੂੰ ਤੁਰ-ਫਿਰ ਕੇ ਗਿਆਨੀ ਸਾਹਿਬ ਸਿੰਘ ਨੇ ਗੋਲੀਆਂ ਦੇ ਨਿਸ਼ਾਨ ਦਿਖਾਏ। ਕੁਝ ਇਤਿਹਾਸਕਾਰਾਂ ਮੁਤਾਬਕ 300 ਗੋਲੀਆਂ ਦੇ ਨਿਸ਼ਾਨ ਸ੍ਰੀ ਦਰਬਾਰ ਸਾਹਿਬ ਤੇ ਕਨਫਰਮ ਹੋਏ ਸਨ।
ਗਿਆਨੀ ਜੈਲ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕੇ ਖੜ੍ਹ ਗਿਆ, ਜਨਰਲ ਬਰਾੜ ਨੇ ਕਿਹਾ ਕਿ ਮੈਂ ਅੰਦਰ ਲਿਜਾ ਕੇ ਦਿਖਾਵਾਂ ਤਾਂ ਗਿਆਨੀ ਜੇਲ ਸਿੰਘ ਨੇ ਸਿਰ ਹਿਲਾ ਕੇ ਕਿਹਾ ਨਹੀਂ। ਬਰਾੜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਹਥਿਆਰਾਂ ਦੀ ਨੁਮਾਇਸ਼ ਲਗਾਈ ਤੇ ਗਿਆਨੀ ਜੇਲ ਸਿੰਘ ਨੂੰ ਦਿਖਾਏ ਕਿ ਖਾੜਕੂਆਂ ਕੋਲੋਂ ਆਹ ਹਥਿਆਰ ਮਿਲੇ ਨੇ। ਰਾਸ਼ਟਰਪਤੀ ਦੇ ਨਾਲ ਉਸ ਮੌਕੇ IAS ਅਫਸਰ ਨ੍ਰਿਪਇੰਦਰ ਸਿੰਘ ਰਤਨ ਵੀ ਸੀ। ਉਹਨਾਂ ਕਿਹਾ ਕਿ ਇਹ ਹਥਿਆਰ ਤਾਂ ਛੇਵੇਂ ਪਾਤਸ਼ਾਹ ਦੇ ਨੇ। ਗਿਆਨੀ ਜੈਲ ਸਿੰਘ ਨੇ ਕਿਹਾ ਕਿ ਤੁਹਾਨੂੰ ਪੱਕਾ ਪਤਾ ? ਓਹਨਾ ਕਿਹਾ ਮੈਂ ਬਚਪਨ ਤੋਂ ਦੇਖਦਾ ਆਈਆਂ ਇਹ ਛੇਵੇਂ ਪਾਤਸ਼ਾਹ ਦੇ ਹਥਿਆਰ ਨੇ। ਇਹ ਗੱਲ ਉਨ੍ਹਾਂ ਅਖਬਾਰ ਵਿਚ ਲਿਖੇ ਲੇਖ ਵਿਚ ਵੀ ਲਿਖੀ।
ਜਦੋਂ ਗਿਆਨੀ ਜੈਲ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੀ ਤਾਂ ਇੱਕ ਦਮ ਗੋਲੀਆਂ ਚੱਲੀਆਂ। ਗਿਆਨੀ ਜੈਲ ਸਿੰਘ ਦੇ ਤਾਂ ਕੋਈ ਗੋਲੀ ਨਾ ਵੱਜੀ ਪਰ ਸਕਿਉਰਿਟੀ ਰਿੰਗ ਦਾ ਇੱਕ ਅਫਸਰ KP ਚੌਧਰੀ ਜ਼ਖਮੀ ਹੋ ਗਿਆ। ਫਟਾ-ਫਟ ਗਿਆਨੀ ਜੈਲ ਸਿੰਘ ਨੂੰ ਬਾਹਰ ਕੱਢਿਆ ਗਿਆ ਤੇ ਵਿਦਾ ਕੀਤਾ ਗਿਆ। ਕਿਹਾ ਜਾਂਦਾ ਕਿ ਇਹ ਗੋਲੀ ਬ੍ਰਹਮ ਬੂਟਾ ਅਖਾੜੇ ਵੱਲੋਂ ਆਈ। ਇਸ ਫਾਇਰ ਵਾਲੀ ਜਗਾਹ ਨੂੰ ਸਾਫ ਕਰਨ ਲਈ ਡੋਗਰਿਆਂ ਦੀ ਫੌਜ ਨੂੰ ਭੇਜਿਆ ਗਿਆ। ਜਦੋਂ ਇਹ ਨੇੜੇ ਗਏ ਤਾਂ ਇੱਕ ਦਮ ਬੁੰਗਿਆਂ ਦੇ ਥੱਲਿਓਂ ਫਾਇਰ ਆਏ। ਇਸ ਫਾਇਰ ਚ 4 ਫੌਜੀ ਬੁਰੀ ਤਰਾਂ ਜ਼ਖਮੀ ਹੋ ਗਏ। ਖਾੜਕੂ ਸਿੰਘਾਂ ਨੇ ਮੈਡੀਕਲ ਅਫਸਰ ਕੈਪਟਨ ਰਾਮਪਾਲ ਤੇ ਦੋ ਹੋਰ ਨੂੰ ਧੂਹ ਕੇ ਅੰਦਰ ਖਿੱਚ ਲਿਆ। ਇਸ ਮੋਰਚੇ ਨੂੰ ਭੰਨਣ ਲਈ ਗ੍ਰਨੇਡ ਸੁਟੇ ਗਏ। ਇਸ ਮੋਰਚੇ ਦੇ ਜਦੋਂ ਅੰਦਰ ਜਾ ਕੇ ਦੇਖਿਆ ਗਿਆ ਤਾਂ 7 ਖਾੜਕੂ ਸਿੰਘਾਂ ਦੇ ਸਰੀਰ ਸੀ ਤੇ 3 ਉਹ ਆਰਮੀ ਅਫਸਰਾਂ ਦੇ ਸੀ ਜਿਨ੍ਹਾਂ ਜਿਨ੍ਹਾਂ ਨੂੰ ਅੰਦਰ ਧੂਹ ਕੇ ਲਿਜਾਇਆ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਇਹ ਆਖਰੀ ਮੋਰਚਾ ਸੀ ਤੇ 8 ਜੂਨ ਦੀ ਰਾਤ ਪੈ ਚੁੱਕੀ ਸੀ। ਸੰਤ ਭਿੰਡਰਾਂ ਵਾਲਿਆਂ ਦਾ ਸਸਕਾਰ ਵੀ 8 ਜੂਨ ਨੂੰ ਹੀ ਕੀਤਾ ਗਿਆ। ਮਾਰਕ ਟੱਲੀ ਦੇ ਕਹੇ ਅਨੁਸਾਰ ਜੋ ਮੌਕੇ ਤੇ ਮੌਜੂਦ ਪੁਲਿਸ ਸੀ ਬਹੁਤਾਤ ਰੋ ਰਹੀ ਸੀ। ਅਨ-ਕਨਫਰਮਡ ਰਿਪੋਰਟਸ ਦੇ ਅਨੁਸਾਰ ਕੁਝ ਨੇ ਸੰਤਾਂ ਸਾਡੇ ਪੈਰੀ ਹੇਠ ਵੀ ਲਾਏ।
ਜਨਰਲ ਸੁਬੇਗ ਸਿੰਘ ਦੇ ਨਾ ਤਾਂ ਸਸਕਾਰ ਦੀ ਕੋਈ ਰਿਪੋਰਟ ਮਿਲੀ ਤੇ ਨਾ ਹੀ ਪੋਸਟ ਮਾਰਟਮ ਦੀ। ਉਨ੍ਹਾਂ ਦੇ ਪੁੱਤਰ ਨੇ ਮੰਗ ਕੀਤੀ ਪਰ ਫੌਜ ਨ ਕੁਝ ਨਾ ਦਿੱਤਾ। ਰਿਪੋਰਟਸ ਦੇ ਅਨੁਸਾਰ ਫੌਜ ਨੇ 9 ਨੂੰ ਜਨਰਲ ਸੁਬੇਗ ਸਿੰਘ ਦੀ ਪੋਸਟ ਮਾਰਟਮ ਰਿਪੋਰਟ ਦੱਸੀ। ਤੇ 6 ਨੂੰ ਅਕਾਲ ਚਲਾਣਾ ਕਰ ਗਏ ਸੀ। ਸੰਤਾਂ ਦੀ ਪੋਸਟ ਮਾਰਟਮ ਰਿਪੋਰਟ 8 ਜੂਨ ਦੀ ਪਾਈ ਗਈ ਸੀ। ਇਹ ਕੀਤੇ ਨਹੀਂ ਦੱਸਿਆ ਕਿ ਕਿਥੇ ਹੋਇਆ। ਭਾਈ ਅਜਮੇਰ ਸਿੰਘ ਦੇ ਦੱਸੇ ਮੁਤਾਬਕ ਸੰਤਾਂ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਪਾਈਆਂ ਗਈਆਂ। 7 ਜਨਵਰੀ ਨੂੰ ਲੰਫਗਾਰ ਹਾਲ ਤੇ ਫੌਜੀ ਕਾਰਵਾਈ ਨਾਲ ਸਿਲੰਡਰਾਂ ਅਤੇ ਮਿੱਟੀ ਦੇ ਤੇਲ ਦੇ ਡਰੰਮਾਂ ਨੂੰ ਅੱਗ ਲੱਗ ਗਈ ਸੀ ਜਿਸ ਦਾ ਧਮਾਕਾ ਸਾਰੇ ਅੰਮ੍ਰਿਤਸਰ ਵਿਚ ਗੂੰਜਿਆ। ਅਸਮਾਨ ਧੂੰਏਂ ਨਾਲ ਭਰ ਗਿਆ ਸੀ।
ਇਹ ਲੜਾਈ 5 ਦੀ ਸਾਰੀ ਰਾਤ, 6 ਦਾ ਸਾਰਾ ਦਿਨ ਤੇ ਰਾਤ, 7 ਦਾ ਸਾਰਾ ਦਿਨ ਤੇ ਰਾਤ, 8 ਦਾ ਦਿਨ ਤੇ ਰਾਤ ਚੱਲੀ। ਪੂਰੇ 3 ਦਿਨ ਤੇ ਪੂਰੀਆਂ 4 ਰਾਤਾਂ ਪੂਰੀ ਗਹਿ ਗੱਚ ਲੜਾਈ ਚੱਲੀ। 10 ਜੂਨ ਤੱਕ ਛਾਪੇ ਮਾਰੇ ਗਏ ਤੇ ਗ੍ਰਿਫਤਾਰੀਆਂ ਹੁੰਦੀਆਂ ਗਈਆਂ। ਫੌਜ ਦੇ ਕਹੇ ਮੁਤਾਬਕ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੜਾਈ ਦੌਰਾਨ ਅੱਗ ਲੱਗੀ ਪਰ ਮੌਕੇ ਦੇ ਚਸ਼ਮਦੀਦਾਂ ਅਨੁਸਾਰ ਲਾਇਬ੍ਰੇਰੀ ਬਿਲਕੁਲ ਸਹੀ ਸੀ ਤੇ ਬਾਅਦ ਦੇ ਵਿਚ ਬਹਾਨਾ ਬਣਾਇਆ ਗਿਆ। ਜਨਰਲ ਬਰਾੜ ਨੇ ਵੀ ਇਸ ਬਾਰੇ ਕਦੇ ਕਿਸੇ ਇੰਟਰਵਿਊ ਚ ਕੋਈ ਗੱਲ ਨਹੀਂ ਕੀਤੀ। ਸੱਚ ਤਾਂ ਸਮੇ ਦੇ ਗਰਭ ਵਿਚ ਹੈ ਕਿ ਅਸਲ ਵਿੱਚ ਕੀ ਹੋਇਆ ?
ਕੇ ਐੱਸ ਬਰਾੜ ਨੇ 7 ਜੂਨ 1984 ਦੀ ਪ੍ਰੈਸ ਕਾਨਫਰੰਸ ਚ ਕਿਹਾ ਸੀ ਕਿ ਅਸੀਂ ਇੱਕ ਟੈਂਕ ਇਸ ਕਾਰਵਾਈ ਚ ਵਰਤਿਆ ਪਰ ਆਪਣੀ ਕਿਤਾਬ ‘ਚ ਲਿਖਿਆ ਕਿ 3 ਟੈਂਕ ਵਰਤੇ। ਇੱਕ ਇੰਟਰਵਿਊ ਦੌਰਾਨ ਕੇ ਐੱਸ ਬਰਾੜ ਨੇ ਮੰਨਿਆ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ 20 ਗੋਲਿਆਂ ਦੀ ਵਰਤੋਂ ਕੀਤੀ। ਪਰ ਜਨਰਲ ਅਰੋੜਾ ਨੇ ਕਿਹਾ ਸੀ ਕਿ ਜਿਸ ਤਰਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਾਲਤ ਹੈ ਘੱਟੋ-ਘੱਟ 80 ਗੋਲੇ ਦਾਗੇ ਗਏ। ਕੇ ਐੱਸ ਬਰਾੜ ਨੇ ਕਿਹਾ ਕਿ ਸਾਡੇ 85 ਬੰਦੇ ਮਰੇ ਪਰ ਰਾਜੀਵ ਗਾਂਧੀ ਨੇ ਕਿਹਾ ਸੀ ਕਰੀਬ 700 ਬੰਦੇ ਮਰੇ। ਜਨਰਲ ਕੇ ਸੁੰਦਰਜੀ ਨੇ ਕਿਹਾ ਸੀ ਕਿ ਮੈਂ ਕਦੇ ਇਸ ਤਰਾਂ ਦੀ ਫਾਇਰਿੰਗ ਨਹੀਂ ਦੇਖੀ। ਸੱਚ ਕੀ ਹੈ ਇਹ ਤਾਂ ਓਹੀ ਜਾਣਦੇ ਨੇ। ( ਚੱਲਦਾ )
ਨੋਟ :- ਇਹ ਸਾਰੀ ਜਾਣਕਾਰੀ 1984 ਦੇ ਚਸ਼ਮਦੀਦਾਂ, ਜਨਰਲ ਬਰਾੜ ਦੀ ਕਿਤਾਬ ਤੇ ਹੋਰਨਾਂ ਸੋਮਿਆਂ ਤੋਂ ਪ੍ਰਾਪਤ ਕੀਤੀ ਗਈ ਹੈ, ਕੁਝ ਵੀ ਆਪਣੇ ਕੋਲੋਂ ਨਹੀਂ ਲਿਖਿਆ ਗਿਆ )
-ਰਾਜਵੀਰ ਸਿੰਘ