1984 ਵੇਲੇ ਦੇ ਉਹ ਪੱਤਰਕਾਰ ਜਿੰਨਾਂ ਕੋਲ ਉਸ ਸਮੇਂ ਦੀਆਂ ਬਹੁਤ ਸਾਰੀਆ ਤਸਵੀਰਾਂ ਹਨ,ਸਤਪਾਲ ਸਿੰਘ ਦਾਨਿਸ਼ 1975 ਤੋਂ ਇੱਕ ਮਸ਼ਹੂਰ ਪੱਤਰਕਾਰ ਨੇ ਜਿੰਨਾਂ ਨੇ ਵੱਡੀਆਂ -ਵੱਡੀਆਂ ਨਿਊਜ਼ ਇਜੰਸੀਆਂ ਲਈ ਫੋਟੋਗ੍ਰਾਫੀ ਕੀਤੀ | ਜੂਨ 84 ਵੇਲੇ ਸੱਤਪਾਲ ਸਿੰਘ ਨੇ ਕਿਸ ਤਰਾਂ ਉਹ ਸਮਾਂ ਦੇਖਿਆ ਕਿਉਂਕਿ ਉਨਾਂ ਦੀ ਦੁਕਾਨ ਵੀ ਦਰਬਾਰ ਸਾਹਿਬ ਦੇ ਨਜ਼ਦੀਕ ਸੀ ਇਸ ਬਾਰੇ ਸਾਡੇ ਪੱਤਰਕਾਰ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਉਸ ਸਮੇਂ ਸਰਕਾਰ ਨੂੰ ਕਿਸੇ ਤਰਾਂ ਦੀ ਕੋਈ ਚਿੰਤਾ ਨਹੀਂ ਸੀ ਸਭ ਇੱਕ ਹੀ ਮਕਸਦ ਨੂੰ ਲੈਕੇ ਇੱਕ ਦੂਸਰੇ ਦੇ ਖਿਲਾਫ ਸੀ | 1 ਜੂਨ 1984 ਨੂੰ ਭਾਈ ਮਹਿੰਗਾ ਸਿੰਘ ਗੋਲੀਕਾਂਡ ਦੇ ਵਿੱਚ ਸ਼ਹੀਦ ਹੋ ਗਏ ਸਨ ਉਨਾਂ ਦੀ ਸ਼ਹੀਦੀ ਸਰਕਾਰ ਅਤੇ ਫੋਜ਼ ਦੇ ਵੱਲੋਂ ਇੱਕ ਟਰਾਇਲ ਸੀ ਜਿਸ ਤੋਂ ਉਹ ਜਾਣਨਾ ਚਾਹੁੰਦੇ ਸੀ ਕਿ ਅੱਗੋਂ ਕਿਸ ਤਰਾਂ ਦਾ ਮਾਹੌਲ ਸਿੱਖਾ ਵੱਲੋਂ ਬਣਾਇਆ ਜਾਂਦਾ | ਉਨਾਂ ਦੱਸਿਆ ਕਿ ਮਈ ਦੇ ਵਿੱਚ ਫ਼ੋਜ ਆਉਣੀ ਸ਼ੁਰੂ ਹੋ ਗਈ ਸੀ| ਪਰ 4 ਜੂਨ ਨੂੰ ਫ਼ੋਜ ਅਤੇ ਸਿੰਘਾ ਦੇ ਵਿੱਚ ਗੋਲੀਬਾਰੀ ਹੋਣੀ ਸ਼ੁਰੂ ਹੋਈ | ਸੱਤਪਾਲ ਸਿੰਘ ਨੇ ਦੱਸਿਆ ਕਿ ਕਰਫਿਊ ਲੱਗਣ ਕਾਰਨ ਸਾਡੀ ਪੱਤਰਕਾਰੀ ਦਾ ਪਾਸ ਰੱਦ ਹੋ ਗਿਆ ਸੀ ਇਸ ਕਰਕੇ ਆਖਰੀ ਵਾਰ ਸੰਤਾ ਨੂੰ ਅਸੀ ਮਿਲ ਕੇ ਅਪੀਲ ਕੀਤੀ ਕਿ ਬਾਹਰ ਨਾ ਜਾਓ ਕਿਉਂਕਿ ਭਾਰੀ ਫ਼ੋਜ ਤਾਇਨਾਤ ਸੀ ਪਰ ਸੰਤਾ ਦਾ ਕਹਿਣਾ ਸੀ ਕਿ ਅਸੀਂ ਅਰਦਾਸ ਕਰ ਚੁੱਕੇ ਹਾਂ | ਪੱਤਰਕਾਰਾਂ ਨੇ ਕਿਹਾ ਕਿ 7 ਜੂਨ ਨੂੰ ਖ਼ਬਰ ਮਿਲੀ ਕਿ ਸੰਤ ਸ਼ਹੀਦ ਹੋ ਚੁੱਕੇ ਹਨ | ਸੱਤਪਾਲ ਸਿੰਘ ਨੇ ਕਿਹਾ ਕਿ ਉਸ ਸਮੇਂ ਤੋਂ ਬਾਅਦ ਉਨਾਂ ਨੂੰ ਬਹੁਤ ਸਾਰੀਆਂ ਧਮਕੀਆਂ ਵੀ ਆਈਆ ਜਿਸ ਕਾਰਨ ਉਹ 1 ਸਾਲ ਘਰ ਵੀ ਰਹੇ | ਉਨਾਂ ਦੇ ਕੋਲ ਉਸ ਸਮੇਂ ਦੀਆਂ ਬਹੁਤ ਸਾਰੀਆਂ ਤਸਵੀਰਾ ਹਨ ਜੋ ਅਜੇ ਤੱਕ ਕਿਸੇ ਨੇ ਨਹੀਂ ਦੇਖੀਆਂ | ਉਨਾਂ ਕਿਹਾ ਕਿ ਪੱਤਰਕਾਰੀ ਉਸ ਸਮੇਂ ਵੀ ਇਸ ਤਰਾਂ ਦੀ ਸੀ ਜਿਸ ਤਰਾਂ ਅੱਜ ਹੈ,ਉਦੋਂ ਵੀ ਜਿਹੜੇ ਪੱਤਰਕਾਰ ਲੀਡਰਾਂ ਦੇ ਅੱਖਰ ਵੇਚਦੇ ਸੀ ਉਹ ਹੀਂ ਸਰਕਾਰਾਂ ਨੂੰ ਸਹੀ ਲੱਗਦੇ ਸੀ ਜੋ ਨਹੀਂ ਸੀ ਉਨਾਂ ਦੇ ਅੱਖਰ ਵੇਚਦੇ ਉਹ ਗਲਤ ਸਨ|ਇਸ ਦੇ ਨਾਲ ਹੀ ਉਨਾਂ ਕਿਹਾ ਕਿ ਪੰਜਾਬ ਦੇ ਵਿੱਚ ਵੀ ਇਸ ਮਹੀਨੇ ਹੀ ਪੱਤਰਕਾਰ 84 ਦੀਆਂ ਗੱਲਾਂ ਕਰਨਗੇ ਇਸ ਤੋਂ ਬਾਅਦ ਬਹੁਤ ਸਾਰੇ ਪੱਤਰਕਾਰ ਲੀਡਰਾਂ ਦੇ ਅੱਖਰ ਵੇਚਣਗੇ |